ਪੰਨਾ:ਭਾਈ ਗੁਰਦਾਸ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਬਗਤਾ ਸਭ ਕਪਾਹ ਦਾ ਕਰ ਤਾਣਾ ਵਾਣਾ
ਸੂਤਹੂੰ ਕਪੜ ਜਾਣੀਐ ਆਖਾਣ ਵਖਾਣਾ
ਚਉਸੀ ਤੇ ਚਉਤਾਰ ਹੋਇ ਗੰਗਾ ਜਲ ਜਾਣਾ
ਖਾਸਾ ਮਲਮਲ ਸਿਰੀ ਸਾਫ ਤਨ ਸੁਖ ਮਨ ਭਾਣਾ
ਪਗ ਦੁਪਟਾ ਚੋਲਣਾ ਪਟ ਕਾ ਪਰਵਾਣਾ
ਆਪੇ ਆਪਿ ਵਰਤਦਾ ਗੁਰਮੁਖ ਰੰਗਮਾਣਾ ॥੨॥੧੦॥

(2)

ਉਡਾਰੀ ਆਮ ਦੇਖਣ ਵਾਲੀਆਂ ਚੀਜ਼ਾਂ ਵਿਚੋਂ ਅਨੋਖੀ ਗਲ ਖਚ ਦੀ ਹੈ । ਆਮ ਆਦਮੀ ਨੂੰ ਓਸ ਵਲੇ ਪਤਾ ਲਗਦਾ ਹੈ ਜਦੋਂ ਗਲ ਦਿੱਸ ਪਵੇ ਤੇ ਉਹ ਕਹਿੰਦਾ ਹੈ ਇਹ ਗਲ ਮੈਨੂੰ ਵੀ ਯਾਦ ਸੀ। ਹੇਠਲੀਆਂ ਦੋਵੇਂ ਮਿਸਾਲਾਂ ਸਾਧਾਰਣ ਹਨ। ਹਰ ਵੇਲੇ ਦੇਖਣ ਸੁਨਣ ਵਾਲੀਆਂ ਹਨ।ਸਿੱਟਾ ਸੁਝਾਇਆਂ ਸੁਝਦਾ ਹੈ ਕਿ ਇਸ ਗਲ ਦਾ ਪਤਾ ਸੀ:-

ਰਾਤੀਂ ਨੀਂਗਰ ਖੇਲਦੇ ਸਭ ਹੋਇ ਇਕੱਠੇ
ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪੱਠੇ
ਇਕ ਲਸ਼ਕਰ ਲੈ ਧਾਂਵਦੇ ਇਕ ਫਿਰਦੇ ਨੱਠੇ
ਠੀਕਰਿਆਂ ਹਾਲੈ ਭਰਨਿ ਓਇ ਖਰੇ ਅਸੱਠੇ
ਖਿਨ ਵਿਚਿ ਖੇਲ ਉਜਾੜਦੇ ਘਰਿ ਘਰਿ ਨੂੰ ਨੱਠੇ
ਵਿਣੁ ਗੁਣ ਗੁਰੁ ਸਦਾਇਦੇ ਓਇ ਖੱਟੇ ਨੱਠ ॥ ੩੬ ॥੯ ॥

ਸੋਇਨ ਲੰਕਾ ਵਡਾ ਗੁੜ ਖਾਰ ਸਮੁੰਦ ਜਿਵੇਹੀ ਖਾਈ

੧੦੯