ਇਹ ਸਫ਼ਾ ਪ੍ਰਮਾਣਿਤ ਹੈ

ਤੇਗ਼ ਬਹਾਦੁਰ ਦਾਦਾ ਸਾਡਾ,
ਕਿਵੇਂ ਤੂੰ ਸਾਨੂੰ ਵਰਨਾਂ ਚਾਹਨਾਂ ਏਂ।
ਨਾ ਧਮਕਾ ਓ ਸਾਨੂੰ ਸੂਬੇ,
ਕਰ ਲੈ ਜੋ ਕੁਝ ਕਰਨਾਂ ਚਾਹਨਾਂ ਏਂ।

(ਵਜੀਦਾ ਤਖ਼ਤ ਤੇ ਸ਼ਾਦੀਆਂ ਦਾ ਲਾਲਚ ਦੇਂਦਾ ਏ)


ਗੁਰ ਸਿਖੀ ਚੋਂ ਤੁਹਾਨੂੰ ਘਾਟਾ,
ਵਿਚ ਇਸਲਾਮ ਲਿਆਵਾਂ ਮੈਂ।
ਬਖ਼ਸ਼ ਜਾਗੀਰਾਂ ਦੋ ਲਾਲਾਂ ਨੂੰ,
ਦੌਲਤਮੰਦ ਬਣਾਵਾਂ ਮੈਂ।
ਸ਼ਾਦੀਆਂ ਕਰਕੇ ਆਪਣੀ ਹਥੀਂ,
ਤੁਹਾਨੂੰ ਮਜ਼ੇ ਕਰਾਵਾਂ ਮੈਂ।
ਕਰ ਲਓ ਦੀਨ ਇਸਲਾਮ ਕਬੂਲ,
ਬਰਾਬਰ ਤਖ਼ਤ ਬਿਠਾਵਾਂ ਮੈਂ।

(ਸਾਹਿਬਜ਼ਾਦੇ ਜਵਾਬ ਦੇਂਦੇ ਹਨ)


ਸਿਖੀ ਇਹ ਤਲਵਾਰੋਂ ਤਿਖੀ,
ਤੋੜ ਦੇਵੇ ਤਲਵਾਰਾਂ ਨੂੰ।
ਚਮਕੋਰੇ ਅਜੀਤ ਜੁਝਾਰ,
ਤੋੜ ਦਿਤਾ ਹੰਕਾਰਾਂ ਨੂੰ।
ਚੌਕ ਚਾਂਦਨੀ ਸਿਖਿਆ ਦੇਂਦੀ,
ਤੇਰੇ ਜਿਹਾਂ ਬਦਕਾਰਾਂ ਨੂੰ।

੮੪