ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਲਾਲ

ਸਾਹਿਬਜ਼ਾਦੇ ਕਲਗੀਧਰ ਦੇ,
ਆ ਕੇ ਵਿਚ ਦਰਬਾਰ ਖਲੋਤੇ।
ਅਨਖੀ ਲਾਲ ਪੁਸ਼ਾਕ ਸ਼ਹੀਦੀ,
ਪਾ ਕੇ ਵਿਚ ਦਰਬਾਰ ਖਲੋਤੇ।
ਪੰਥ ਉਤੇ ਉਹ ਆਪਣਾ ਆਪ,
ਲਗਾ ਕੇ ਵਿਚ ਦਰਬਾਰ ਖਲੋਤੇ।
ਜ਼ੋਰਾਵਰ ਤੇ ਫਤਹਿ ਸਿੰਘ ਆ,
ਧਾ ਕੇ ਵਿਚ ਦਰਬਾਰ ਖਲੋਤੇ।

ਛੋਟੀ ਉਮਰੇ ਛਡ ਜੈਕਾਰੇ,
ਸਿਰ ਧੜ ਲਾਈ ਬਾਜ਼ੀ ਏ।

੮੨