ਇਹ ਸਫ਼ਾ ਪ੍ਰਮਾਣਿਤ ਹੈ

ਲਾਹ ਦਿਤੀ ਸ਼ਰਮ ਦੀ ਲੋਈ ਏ।
ਨਾਂ ਹਟਕਨ ਵਾਲਾ ਕੋਈ ਏ।
ਲੜ ਸਿਰ ਤੋਂ ਲਾਹੇ ਦੁਨੀਆਂ ਦੇ।
ਫੈਸ਼ਨ ਨੇ ਬਦੇਸੀ ਦੁਨੀਆਂ ਦੇ।
ਇਹ ਮਾਂਜਦੀਆਂ ਹੁਣ ਬੁਤਾਂ ਨੂੰ।
ਲਮਕਾਂਦੀਆਂ ਦੋ ਦੋ ਗੁਤਾਂ ਨੂੰ।
ਇਹ ਭੁਲੀਆਂ ਐਮ. ਏ. ਬੀ. ਏ. ਵਿਚ।
ਆਪੇ ਵਿਚ ਦੂਏ ਤੀਏ ਵਿਚ।
ਇਹਨੂੰ ਭੁਖ ਹੈ ਹਾਰ ਸ਼ਿੰਗਾਰਾਂ ਦੀ।
ਯਾ ਭੁਖ ਹੈ ਮੋਟਰ ਕਾਰਾਂ ਦੀ।
ਪਈ ਲਭੇ ਪੌਡਰ ਬਿੰਦੀ ਨੂੰ।
ਖੁਸ਼ਨ ਕਰੀਮ ਤੇ ਥਿੰਧੀ ਨੂੰ।
ਏਹਨੂੰ ਭਾਂਦਾ ਸ਼ੀਸ਼ਾ ਕੰਘੀ ਏ।
ਖਸਮਾਂ ਖਾਣੀ ਸਿਰ ਤੋਂ ਨੰਗੀ ਏ।
ਚੜ੍ਹ ਸੈਕਲ ਫਿਰੇ ਕੁਪੱਤੀ ਏ।
ਲਭਦਾ ਫਿਰੇ ਮੇਮ ਨੂੰ ਪਤੀ ਏ।
ਵਿਚ ਇਸ ਦੇ ਕੋਈ ਪਿਆਰ ਨਹੀਂ।
ਕੋਈ ਧਰਮ ਵਾਲਾ ਕੰਮ ਕਾਰ ਨਹੀਂ।
ਭਾਰਤ ਦੀਆਂ ਉਹ ਵੀ ਨਾਰਾਂ ਸਨ।
ਗਲ ਜਿਨ੍ਹਾਂ ਤੇਜ਼ ਕਟਾਰਾਂ ਸਨ।

੮੦