ਇਹ ਸਫ਼ਾ ਪ੍ਰਮਾਣਿਤ ਹੈ

ਜੱਸਾ ਸਿੰਘ ਰਾਮ ਗੜ੍ਹੀਆ

ਦੇਸ਼ ਦੇ ਉਪਕਾਰੀਆ ਐ ਪੰਥ ਦੇ ਪਰਵਾਨਿਆ।
ਗੋਡੇ ਟੇਕੇ ਤੇਰੇ ਅਗੇ ਜ਼ਾਲਮਾ ਜਰਵਾਨਿਆਂ।
ਜ਼ਾਲਮਾਂ ਦੇ ਪੰਜਿਓਂ ਸੀ ਤੂੰ ਛੁਡਾਇਆਂ ਅਬਲਾ।
ਰੋਂਦਿਆਂ ਕੁਰਲਾਂਦਿਆਂ ਸੀ ਤੂੰ ਹਸਾਇਆ ਅਬਲਾ।
ਮਾਸੂਮ ਬਚੇ ਨਿਕੇ ਨਿਕੇ ਹੋ ਰਹੇ ਸ਼ਕਾਰ ਸੀ।
ਜ਼ਾਲਮਾਂ ਸ਼ਕਾਰਿਆਂ ਦਾ ਤਰੋੜਿਆ ਹੰਕਾਰ ਸੀ।
ਅਹਿਮਦ ਸ਼ਾਹ ਸੀ ਡਰ ਗਿਆ ਸਚ ਦੀ ਕ੍ਰਿਪਾਨ ਤੋਂ।
ਰਾਮ ਗੜ੍ਹੀਏ ਸ਼ੇਰ ਬਬਰ ਜ਼ਿੰਦਾ ਦਿਲ ਇਨਸਾਨ ਤੋਂ।
ਵੈਰੀ ਜੋ ਟੇਟੇ ਚੜ੍ਹ ਗਿਆ ਉਹਨੂੰ ਮਿਟਾ ਕੇ ਰਖ ਦਿਤਾ।
ਸਿਧੇ ਰਾਹ ਜੋ ਆ ਗਿਆ ਉਹ ਕਖ ਤੋਂ ਕਰ ਲਖ ਦਿਤਾ।

੭੭