ਇਹ ਸਫ਼ਾ ਪ੍ਰਮਾਣਿਤ ਹੈ

ਚਮਕੌਰ ਛਾਈ ਅਮਸਿਆ ਸੀ ਕਾਲੀ।
ਸਿਖ ਲਿਖ ਕੇ ਦੇ ਗਏ ਬੇ ਦਾਹਵਾ ਸੀ ਚਾਲੀ।

ਘਰਾਂ ਵਲ ਮੁੜੇ ਸਿਖ ਸਾਰੇ ਦੇ ਸਾਰੇ।
ਘਰੋਂ ਮਾਈ ਭਾਗੋ ਨੇ ਸੀ ਫਿਟਕਾਰੇ।

ਘਰਾਂ ਵਿਚ ਬੈਠੋ ਸਿਖੋ ਚੂੜੇ ਪਾ ਕੇ।
ਰਨਾਂ ਵਾਂਗ ਬੈਠੋ ਦੁਪਟੇ ਸਜਾ ਕੇ।

ਕੰਡਾਂ ਵਖਾ ਕੇ ਤੇ ਆਏ ਹੋ ਨਠੇ।
ਇਕ ਵੀ ਨਾ ਚਾਲੀ ਕੇ ਚਾਲੀ ਅਕਠੇ।

ਅਸਾਂ ਔਰਤਾਂ ਚਲ ਸ਼ਹੀਦੀ ਹੈ ਪਾਣੀ।
ਮੁੜ ਕੇ ਤੁਹਾਨੂੰ ਸ਼ਕਲ ਨਹੀਂ ਵਿਖਾਣੀ।
 
ਮਰਨਾ ਹੈ ਜੰਗ ਵਿਚ ਪੜ੍ਹ ਰਬੀ ਬਾਣੀ।
ਧਰਮ ਚਿੱਟੀ ਚਾਦਰ ਨੂੰ ਕਾਲਖ਼ ਨਹੀਂ ਲਾਣੀ।

ਤੁਸਾਂ ਰਹਿਨਾ ਘਰ ਵਿਚ ਨਿਕਲਨਾ ਨ ਬਾਹਰ।
ਜ਼ਮਾਨੇ ਹੋਵਣ ਨਾ ਬੁਜ਼ਦਿਲ ਤੇ ਕਾਇਰ।
 
ਹੋ ਕੇ ਸ਼ਰਮਿੰਦਾ ਮੁੜੇ ਪਿਛਾਂ ਚਾਲੀ।
ਮੈਦਾਨ ਕੁਦੇ ਆ ਸ਼ਰਮਾਂ ਦੇ ਵਾਲੀ।

ਮੁਗਲਾਂ ਦੇ ਲੜ ਲੜ ਕੇ ਸੱਥਰ ਵਛਾਏ।
ਢੇਰਾਂ ਦੇ ਢੇਰ ਉਥੇ ਲਾਸ਼ਾਂ ਦੇ ਲਾਏ।

੬੭