ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਅਰਜਨ ਦਾ ਜਿਥੇ ਡੇਰਾ,
ਓਥੇ ਲੀਗੀ ਕਰਨ ਬਹਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ... ... ...

ਓਧਰ ਪਾਕਿਸਤਾਨ ਬਣਾਇਆ।
ਏਧਰ ਹਿੰਦੁਸਤਾਨ ਬਣਾਇਆ।
ਵਿਚ ਅੰਗਰੇਜ਼ ਸੈਤਾਨ ਬਣਾਇਆ।
ਪੰਜਾਬ ਨੂੰ ਜਿਸ ਸਮਸ਼ਾਨ ਬਣਾਇਆ।

ਲੁਟੇ ਪੁਟੇ ਗਏ ਪੰਜਾਬੀ,
ਕੋਈ ਰਿਹਾ ਨਹੀਂ ਘਰ ਤੇ ਬਾਹਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ... ... ...

ਘਰ ਬਾਹਰ ਨਹੀਂ ਕੋਈ ਯਾਰ ਨਹੀਂ।
ਕੋਈ ਦੁਖੀਆਂ ਦਾ ਗ਼ਮਖ਼ਾਰ ਨਹੀਂ।
ਕੋਈ ਕਰਨ ਲਈ ਰੁਜ਼ਗਾਰ ਨਹੀਂ।
ਹੈ ਕਰਦਾ ਕੋਈ ਇਤਬਾਰ ਨਹੀਂ।

ਅਮੀਰ ਤੇ ਵਸਦੇ ਵਿਚ ਕੋਠੀਆਂ,
ਗ਼ਰੀਬਾਂ ਲਈ ਨਹੀਂ ਛੱਪਰ ਚਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ... .. ...

੫੩