ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਰਾਏ

ਸ੍ਰੀ ਮਾਨ ਭਾਈ ਸਰਦਾਰੀ ਲਾਲ ਜੀ 'ਜਿੰਦਾ-ਦਿਲ' ਨੂੰ ਮੈਂ ਢੇਰ ਚਿਰ ਤੋਂ ਜਾਣਦਾ ਹਾਂ। ਬਤੌਰ ਸਹਿਜਧਾਰੀ ਸਿਖ ਇਨ੍ਹਾਂ ਦੇ ਜਜ਼ਬਾਤ ਅਤੇ ਖ਼ਿਆਲਾਤ ਸਨਮਾਨ ਯੋਗ ਹਨ। ਇਸੇ ਕਰਕੇ ਧਾਰਮਕ ਦੇ ਪਾਰਖੂ ਸਿਖ ਅਤੇ ਕਵੀ 'ਜ਼ਿੰਦਾਦਿਲ' ਜੀ ਨੂੰ ਪੰਥਕ ਕਵੀ ਦੇ ਖ਼ਿਤਾਬ ਨਾਲ ਪੁਕਾਰਦੇ ਹਨ।

ਆਪ ਜਿਥੇ ਇਕ ਚੰਗੇ ਲਿਖਾਰੀ ਹਨ, ਉਸ ਦੇ ਨਾਲ ਹੀ ਇਖਲਾਕੀ ਅਤੇ ਧਾਰਮਕ ਕਵਿਤਾਵਾਂ ਦੇ ਇਕ ਚੰਗੇ ਚਿਤ੍ਰਕਾਰ ਵੀ ਹਨ। 'ਭਰੋਸਾ' ਨਾਮੇ ਕਵਿਤਾਵਾਂ ਦੀ ਇਨ੍ਹਾਂ ਦੀ ਇਹ ਪਹਿਲੀ ਰਚਨਾ ਹੈ, ਜਿਸ ਨੂੰ ਪੜ੍ਹ ਕੇ ਇਨ੍ਹਾਂ ਦਾ ਯਤਨ ਇਕ ਉੱਚ ਕੋਟੀ ਦੇ ਕਵੀ ਨਾਲੋਂ ਕਈ ਗੁਣਾਂ ਵਧੀਕ ਹੈ। ਕਵਿਤਾਵਾਂ ਪਿਆਰੇ ਦੀ ਰੰਗਣ ਵਿਚ ਰੰਗੀਆਂ ਹੋਈਆਂ ਹਨ। ਇਨ੍ਹਾਂ ਅੰਦਰ ਵਲਵਲਾ, ਤੜਪ ਅਤੇ ਸਚਾਈ ਆਪਣੇ ਆਪ ਮੂਰਤੀ ਮਾਨ ਹੈ।

ਮੈਂ ਇਸ ਰਚਨਾ ਉਤੇ 'ਜ਼ਿੰਦਾ-ਦਿਲ' ਜੀ ਨੂੰ ਵਧਾਈ ਦੇਂਦਾ ਹਾਂ ਅਤੇ ਬਾਕੀ ਕਵੀਆਂ ਅਤੇ ਗੁਰਮੁਖ ਪਿਆਰਿਆਂ ਦੀ ਸੇਵਾ ਵਿਖੇ ਪ੍ਰਾਰਥਕ ਹਾਂ ਕਿ ਉਹ ਇਸ ਸਨਮਾਨ ਯੋਗ ਕਵੀ ਦੀ ਰਚਨਾ ਨੂੰ ਜੀ ਆਇਆਂ ਕਹਿਣ ਅਤੇ ਯਥਾ ਯੋਗ ਹੌਸਲਾ ਅਫਜ਼ਾਈ ਕਰਨ।

੧-੨-੧੯੫੩

ਬਸੰਤ ਸਿੰਘ 'ਦਰਵੇਸ਼'

ਹੈਡ ਮਾਸਟਰ ਖ਼ਾਲਸਾ ਕੰਬਾਈਂਡ ਸਕੂਲ
ਬੰਗਲਾ ਸਾਹਿਬ, ਨਵੀਂ ਦਿਲੀ