ਇਹ ਸਫ਼ਾ ਪ੍ਰਮਾਣਿਤ ਹੈ

ਆਜ਼ਾਦੀ

ਬੜੀਆਂ ਬੜੀਆਂ ਚਾਲਾਂ ਚਲੀਆਂ,
ਜ਼ਾਲਮ ਬੁਰੇ ਫਰੰਗੀਆਂ ਨੇ।
ਜਿਹਲਾਂ ਅੰਦਰ ਦੇਂਦੇ ਰਹੇ,
ਉਹ ਮਹਾਂਪੁਰਸ਼ਾਂ ਨੂੰ ਤੰਗੀਆਂ ਨੇ।
ਸੜ ਸੜ ਜੇਹਲਾਂ ਅੰਦਰ ਉਹਨਾਂ,
ਮਾਫੀਆਂ ਮੂਲ ਨਾ ਮੰਗੀਆਂ ਨੇ।
ਆਹਿਨਸਾ ਦੀ ਤਲਵਾਰ ਫਬਾ ਕੇ,
ਭੰਨੀਆਂ ਦੰਦੀਆਂ ਚੰਗੀਆਂ ਨੇ।
ਪੱਲੇ ਝਾੜ ਫਰੰਗੀ ਟੁਰ ਗਏ,
ਇਨਕਲਾਬ ਇਕ ਆਇਆ ਏ।

੪੬