ਇਹ ਸਫ਼ਾ ਪ੍ਰਮਾਣਿਤ ਹੈ

ਸਿੰਧ ਬਲੋਚਸਤਾਨ ਨੂੰ ਜਿਤਿਆ।
ਜੇਹਲਮ ਤੇ ਮੁਲਤਾਨ ਨੂੰ ਜਿਤਿਆ।
ਕਸ਼ਮੀਰ ਅਫ਼ਗ਼ਾਨਿਸਤਾਨ ਨੂੰ ਜਿਤਿਆ।
ਲਾਹੌਰ ਪਿਸ਼ੋਰ ਪਠਾਣ ਨੂੰ ਜਿਤਿਆ।
ਜਮਰੋਦ ਦੇ ਉਤੇ ਝੰਡਾ ਗਡ ਕੇ,
ਕਾਇਮ ਕੀਤਾ ਨਵਾਂ ਸਮਾਜ।
ਵਾਹ ਵਾਹ ਸੀ ਉਹ ਖਾਲਸਾ ਰਾਜ।

ਕਾਲ ਦੇ ਵਿਚ ਉਸ ਲੰਗਰ ਲਾਏ।
ਜੋ ਜੀ ਆਏ ਢਿਡ ਭਰ ਜਾਏ।
ਮੂਹੋਂ ਮੰਗ ਮੁਰਾਦਾਂ ਪਾਏ।
ਰਣਜੀਤ ਦੇ ਜਸ ਗ਼ਰੀਬਾਂ ਗਾਏ।
ਪਾਠ ਨਿਮਾਜ਼ ਤੇ ਪੂਜਾ ਦਾ,
ਪੰਜਾਬ ’ਚ ਚਲਿਆ ਆਮ ਰਿਵਾਜ।
ਵਾਹ ਵਾਹ ਸੀ ਉਹ ਖਾਲਸਾ ਰਾਜ।

ਭੁਖੇ ਸੀ ਰਜ ਰੋਟੀ ਖਾਂਦੇ।
ਰਹਿੰਦੇ ਨਾ ਮਕਾਨ ਤੋਂ ਵਾਂਦੇ।
ਸੜਕਾਂ ਤੇ ਨਾ ਛੱਪਰ ਪਾਂਦੇ।
ਪੁਲਾਂ ਤੇ ਨਹੀਂ ਸੀ ਡੰਗ ਟਪਾਂਦੇ।
ਔਰਤ ਜਾਤ ਦੀ ਇਜ਼ਤ ਦਾ,

੩੭