ਇਹ ਸਫ਼ਾ ਪ੍ਰਮਾਣਿਤ ਹੈ

ਵਾਰਸ ਸ਼ਾਹ ਜੀ ਵਾਰਸ ਇਸ ਦੇ,
ਲਿਖ ਗਏ ਹੀਰ ਪੰਜਾਬੀ ਵਿਚ।
ਕਾਦਰ ਯਾਰ ਜੀ ਪੂਰਨ ਦੀ,
ਖਿਚ ਗਏ ਤਸਵੀਰ ਪੰਜਾਬੀ ਵਿਚ।
ਫ਼ਜ਼ਲ ਸ਼ਾਹ ਤੇ ਕਾਲੀ ਦਾਸ,
ਮੰਨੇ ਪੀਰ ਪੰਜਾਬੀ ਵਿਚ।
ਹਮਦਮ, ਸ਼ਰਫ ਤੇ ਆਸੀ, ਦਾਮਨ,
ਦਾਮਨ ਗੀਰ ਪੰਜਾਬੀ ਵਿਚ।

ਦਸਮੇਸ਼ ਦੇ ਕਵੀ ਬਵੰਜਾ,
ਗਏ ਬਾਜ ਪੰਜਾਬੀ ਬੋਲੀ ਏ।
ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ,
ਤਾਜ ਪੰਜਾਬੀ ਬੋਲੀ ਏ।

ਨਫਰਤ ਕਰਦੇ ਜੋ ਮਹਾਂ ਮੂਰਖ,
ਦੱਸਾਂਗਾ ਮੈਦਾਨ ਦੇ ਅੰਦਰ।
ਬੋਲੀ ਮੇਰੀ ਮਿਟਾਣਾ ਚਾਹੁੰਦਾ,
ਭੁਲ ਹੈ ਓਸ ਸ਼ੈਤਾਨ ਦੇ ਅੰਦਰ।
ਹਰ-ਰਸ, ਭਰਪੂਰ ਪੰਜਾਬੀ,
ਸੋਹਣੀ ਸਿਫ਼ਤ ਜ਼ਬਾਨ ਦੇ ਅੰਦਰ।
ਪੰਜਾਬੀ ਹੁਣ ਪਰਚਾਰ ਹੈ ਕਰਨਾ,
ਸਾਰੇ ਹਿੰਦੁਸਤਾਨ ਦੇ ਅੰਦਰ।

੩੨