ਇਹ ਸਫ਼ਾ ਪ੍ਰਮਾਣਿਤ ਹੈ

ਮਦਰਾਸੀ, ਬੰਗਾਲੀ, ਪਸ਼ਤੋ,
ਅਰਬੀ ਮਾਣ ਪਈ ਕਰਦੀ ਏ।
ਰੂਸੀ, ਚੀਨੀ ਹੋਰ ਜਾਪਾਨੀ,
ਤੁਰਕੀ ਧੀਰਜ ਧਰਦੀ ਏ।

ਦੁਨੀਆਂ ਇਸ ਨੂੰ ਮੰਨ ਗਈ,
ਰੰਗ ਸਾਜ ਪੰਜਾਬੀ ਬੋਲੀ ਏ।
ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ,
ਤਾਜ ਪੰਜਾਬੀ ਬੋਲੀ ਏ।
 
ਹੋਰ ਤਾਂ ਸਾਨੂੰ ਪਿਛੇ ਨੇ,
ਜ਼ਬਾਨ ਪੰਜਾਬੀ ਪਹਿਲਾਂ ਏਂ।
ਹੋਰ ਸ਼ਾਨਾਂ ਸਭ ਪਿਛੇ ਨੇ,
ਸਾਨੂੰ ਸ਼ਾਨ ਪੰਜਾਬੀ ਪਹਿਲਾਂ ਏਂ।
ਹੋਰ ਐਲਾਨ ਸਭ ਪਿਛੇ ਨੇ,
ਐਲਾਨ ਪੰਜਾਬੀ ਪਹਿਲਾਂ ਏਂ।
ਬਲੀਦਾਨ ਸਭ ਪਿਛੇ ਨੇ,
ਬਲੀਦਾਨ ਪੰਜਾਬੀ ਪਹਿਲਾਂ ਏਂ।

ਵਿਗੜੇ ਇਹ ਸਵਾਰਦੀ ਏ,
ਕੰਮ ਕਾਜ ਪੰਜਾਬੀ ਬੋਲੀ ਏ।
ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ,
ਤਾਜ ਪੰਜਾਬੀ ਬੋਲੀ ਏ।

੩੧