ਇਹ ਸਫ਼ਾ ਪ੍ਰਮਾਣਿਤ ਹੈ

ਜੋ ਬੰਦਾ ਰੱਬ ਹੈ ਬਣ ਬੈਠਾ,
ਉਹ ਲਾਅਨਤੀ ਦੀ ਮੌਤ ਮਰਦਾ ਹੈ।

ਮੈਂ ਗਰੰਥ ਗੁਰੂ ਗੁਰੂ ਮੰਨਦਾ ਹਾਂ,
ਜਿਸ ਦੇ ਵਿਚ ਧੁਰ ਕੀ ਬਾਣੀ ਏਂ।
ਮੈਂ ਇਹਦੇ ਮੋਹਜ਼ਜ਼ੇ ਡਿਠੇ ਨੇ,
ਇਹਦਾ ਨਾ ਕੋਈ ਸਾਨੀ ਏਂ।
ਚੋਰਾਂ ਨੂੰ ਕੁਤਬ ਕਰਦਾ,
ਇਹ ਵੀ ਇਕ ਅਜਬ ਕਹਾਣੀ ਏਂ।
ਸਾਰੇ ਹੁਣ ਮਜ਼ਹਬ ਇਹਦਾ,
ਭਰਦੇ ਪਏ ਨੇ ਪਾਣੀ ਏਂ।

ਤ੍ਰੇਤੇ ਵਿਚ ਰਾਮ, ਦੁਆਪਰ ਵਿਚ
ਕ੍ਰਿਸ਼ਨ ਜੀ ਦਾ ਜਲਵਾ ਗੈਹਰਾ ਏ।
ਕਲਜੁਗ ਵਿਚ ਗਰੰਥ ਗੁਰੂ ਦਾ,
ਲੋਕੋ ਹੁਣ ਸੱਚਾ ਪਹਿਰਾ ਏ।

ਇਹਦੇ ਬਿਨ ਕਲਜੁਗ ਅੰਦਰ,
ਸਤਿਗੁਰ ਕੋਈ ਧਾਰਨਾ ਨਾ।
ਦਸਮੇਸ਼ ਪਿਤਾ ਜੀ ਕਹਿ ਗਏ ਨੇ,
ਇਹਦੇ ਬਿਨ ਕਿਸੇ ਤਾਰਨਾ ਨਾ।

੧੮