ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
72 / ਨੀਤੀ ਸ਼ਤਕ

________________

Page 76 72 / ਨੀਤੀ ਸ਼ਤਕ

.

    ਪ੍ਰਾਇਆ ਭਲਾ ਦਿਨ ਰਾਤ ਹੀ ਕਰਨ ਅੰਦਰ,
    ਅਪਣੇ ਭਲੇ ਦੀ ਜਿਨ੍ਹਾਂ ਨੂੰ ਸਾਰ ਆਈ।
       ਦੁਸ਼ਟਾਂ ਨਿੰਦਕਾਂ ਨੂੰ ਖਿਮਾਂ ਨਾਲ ਕੇਵਲ, 
       ਜਿਨ੍ਹਾਂ ਖਿਮਾਂ ਹੀ ਨਾਲ ਕਲੰਕਿਆ ਈ।  
    ਐਸਾ ਅਚਰਜ ਆਚਰਨ ਹੈ ਜਿਨ੍ਹਾਂ ਦਾ ਜੀ;
    ਮਾਨ ਯੋਗ ਭਾਰੇ ਓਹਨਾਂ ਜਾਣਨਾ ਈ।
       ਸਾਰੇ ਦੇ ਜਗਤ ਦੇ ਪੂਜ ਏ ਸੰਤ ਭਾਈ,
       ਕਿਹੜਾ ਓਹ ਜਿਨ੍ਹ ਇਨ੍ਹਾਂ ਨਾ ਪੂਜਣਾ ਈ ?
             ਪਰਉਪਕਾਰ
  ੭੧. ਫਲ ਪੈਂਦਾ ਜਦ ਬ੍ਰਿਛ ਨੂੰ,
      ਨੀਵਾਂ ਹੋ ਹੋ ਜਾਇ।
         ਜਲ ਨਵੀਨ ਸੰਗ ਲੈਂਦਿਆ,
         ਬੱਦਲ ਝੁਕ ਝੁਕ ਆਇ।
      ਸੰਪਤ ਪਾ ਕੇ ਸੱਤਿ ਪੁਰਖ,
      ਉੱਚਾ ਨਹਿਂ ਅਕੜਾਇ;
         ਪਰ ਉਪਕਾਰੀਆਂ ਬਾਣ ਏ,
         ਵਧਣ ਤਾਂ ਸਿਰ ਨਿਹੜਾਇ॥
  ੭੨   ਸ਼ੋਭਾ ਕੰਨ ਦੀ ਕੁੰਡਲਾਂ ਨਾਲ ਨਾਹੀਂ,
       ਧਰਮ ਪੁਸਤਕਾਂ ਸੁਣਿਆਂ ਪਰਵਾਨ ਹੋਏ।੧. ਭਾਵ ਨਿੰਮ੍ਰਤਾ ਧਾਰਨ ਕਰਦੇ ਹਨ।

੨. ਦੋ ਅਰਥ ਹਨ, ਵੇਦ ਤੇ ਧਰਮ ਪੁਸਤਕ (ਦੇਖੋ ਵਿਲਸਨ)।