ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਤੀ ਸ਼ਤਕ / 69


 
      ਜਿਨ੍ਹਾਂ ਸਦਾ ਕੁਸੰਗ ਤਿਆਗ ਕੀਤਾ,
      ਨਾਲ ਭੈੜਿਆਂ ਨੇਹੁੰ ਨ ਲਾਇਆ ਈ।
         ਨਮਸਕਾਰ ਸਾਡੀ ਓਨ੍ਹਾਂ ਸੱਜਣਾਂ ਨੂੰ,
         ਨਿਰਮਲ ਗੁਣਾਂ ਦੀ ਜਿਨ੍ਹਾਂ ਨੇ ਰਾਸ ਪਾਈ।

 
  ੬੩. ਵਿਚ ਮਹਾਤਮਾਂ ਸੁਤੇ ਹੀ ਹੋਂਵਦਾ ਜੇ,
       ਇਨ੍ਹਾਂ ਗੁਣਾਂ ਦਾ ਸਹਿਜ ਨਿਵਾਸ ਭਾਈ :-
         ਵਿਪਤਾ ਪਈ ਤੇ ਧੀਰਜ ਓ ਰੱਖਦੇ ਨੀ,
         ਤੇਜ ਵਧੇ ਤੇ ਖਿਮਾਂ ਹੀ ਰਾਸ ਪਾਈ।
      ਸਭਾ ਵਿਚ ਚਤੁਰਾਈ; ਸੰਗ੍ਰਾਮ ਤਕੜੇ,
      ਜਸ ਆਪਣੇ ਨਾਲ ਪਰੀਤ ਲਾਈ।
         ਪ੍ਯਾਰ ਵਿਦ੍ਯਾ ਵਿੱਚ ਓ ਰੱਖਦੇ ਨੀ,
         ਸਭ੍ਯ ਸ਼ਾਸਤ੍ਰਾਂ ਦੀ ਰਹੁ ਰੀਤਿ ਚਾਈ॥


  ੬੪. ਦਾਨ ਦੇਕੇ ਗੁੱਝਾ ਰੱਖ, ਆਏ ਤਾਈਂ ਆਦਰ ਦੇ,
         ਭਲਾ ਕਰ ਪ੍ਰਾਏ ਸੰਦਾਾ ਮੋਨ ਜਿਨ੍ਹਾਂ ਧਾਰੀ ਹੈ।
            ਕਰੇ ਉਪਕਾਰ ਕੋਈ ਆਪਣੇ ਤੇ ਪ੍ਰਾਇਆ ਜੋ,
            ਸਭਾ ਵਿਚ ਬੈਠ ਓਹਦੀ ਸੋਭਾ ਚਾ ਖਿਲਾਰੀ ਹੈ।
         ਗਰਬਣਾ ਨਾ ਧਨ ਪਾ, ਪ੍ਰਾਈ ਚਰਚਾ ਹੋਵੇ ਤਾਂ
         ਨਿੰਦਾ ਬਿਨ ਕਹਿਣ ਗੱਲ, ਹਾਨੀ ਨਾ ਵਿਚਾਰੀ ਹੈ।
            ਧਾਰ ਤਲਵਾਰ ਨਾਲੋਂ ਔਖੇ ਬ੍ਰੱਤ ਧਰਮ ਏ,
            ਕਿਸਨੇ ਸਿਖਾਏ, ਭਲਿਆਂ ਧਾਰਨਾ ਏ ਧਾਰੀ ਹੈ ?