ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
66 / ਨੀਤੀ ਸ਼ਤਕ

ਸੱਜਣ ਸ੍ਰੇਸ਼ਟ ਨੂੰ ਕੀ ਗੁਣ ਹੋਰ ਚਾਹੀਏ ?
      ਮਿਤ੍ਰ ਸਾਕ ਦਾ ਘਾਟਾ ਨ ਆਇਆ ਏ!
  ਉੱਜਲ ਜਸ ਹੈ ਜਿਨ੍ਹਾਂ ਨੂੰ ਪਿਆ ਪੱਲੇ,
  ਗਹਿਣਾ ਹੋਰ ਫਿਰ ਉਨ੍ਹਾਂ ਨਾ ਚਾਹਿਆ ਏ।
      ਸੱਚੀ ਵਿਦਿਆ ਜਿਨ੍ਹਾਂ ਨੂੰ ਮਿਲੀ ਹੈ ਵੇ,
      ਹੋਰ ਧਨਾਂ ਕੀ ਆਨ ' ਵਧਾਇਆ ਏ?
  ਜਿਸਦੀ ਹੋਇ ਅਪਕੀਰਤੀ ਸੱਭ ਥਾਂਈਂ,
  ਓਹਦਾ ਮੌਤ ਕੀ ਹੋਰ ਘਟਾਇਆ ਏ?


੫੬. ਦਿਲ ਦਾ ਮਲੀਨ ਹੋਵੇ ਤੇਜ ਹੀਨ ਚੰਦ੍ਰਮਾਂ ਜੋ,
     ਜੁਆਨੀ ਹੀਨ ਤੀਮੀਂ ਜਿਦ੍ਹਾ ਜੋਬਨ ਬਿਲਾ ਗਿਆ,
        ਸਰ ਹੋਵੇ ਕੌਲ ਬਿਨਾਂ, ਪਾਣੀ ਹੋਵੇ ਹੇਠ ਲੱਥਾ,
        ਸੁੰਦਰ ਸਰੂਪ ਪਰ ਮੂਰਖ ਜਗ ਆ ਗਿਆ,
     ਹੋਵੇ ਧਨਵਾਨ ਪਰ ਕ੍ਰਿਪਣ ਤੇ ਸ਼ੂਮ ਹੋਵੇ,
     ਸੱਜਣ ਗੁਣਵਾਨ ਪਰ ਆਲਸ ਦਬਾ ਲਿਆ।
        ਰਾਜ ਦਰਬਾਰ ਵਿਖੇ ਮੂਰਖ ਨਿਵਾਸ ਹੋਏ,
        ਸੱਤੇ ਰੋੜ ਰੜਕਵੇਂ ਰਿਦਾ ਜਿਨ੍ਹਾਂ ਨੇ ਖਾ ਲਿਆ।


੫੭. ਭਾਵੇਂ ਅਗਨਿ ਹੋਤਰ ਸੇਵੇ ਅੰਗ ਤਾਈਂ,
     ਦੇ ਅਹੂਤੀਆ ਓਸਨੂੰ ਪਾਲਦਾ ਈ।
        ਐਪਰ ਛੋਹੇ ਜੇ ਅੱਗ ਨੂੰ ਹੋਤਰੀ ਓ,
        ਸਾੜ ਦੇਵਦੀ ਕਰੇ ਲਿਹਾਜ਼ ਨਾਹੀਂ॥