ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਖੋਜ਼ਾਂ ਦੀ ਸਮਝ ਤੇ ਇਕ ਵਧੀਆ ਸਮਾਜ ਦੀ ਉਸਾਰੀ ਲਈ ਵਿਉਂਤਬੰਦੀ ਕਰਦੇ।

ਸੈਕਸ ਪ੍ਰਤੀ ਭਟਕਾਅ ਦਾ ਇਕ ਕਾਰਨ, ਸੈਕਸ ਪ੍ਰਤੀ ਸਾਡੀ ਲੁਕਵੀਂ ਜਾਂ ਛਪਾਉਣ ਦੀ ਪ੍ਰਵਿਰਤੀ ਵੀ ਹੈ। ਅਸੀਂ ਸੈਕਸ ਨੂੰ ਇਕ ਵਰਜਿਤ ਵਿਸ਼ਾ ਐਲਾਨਿਆ ਹੈ। ਹੁਣ ਤੁਸੀਂ ਸੋਚੋ ਕਿ ਸੈਕਸ ਅੰਗ ਵਿਕਸਿਤ ਹੋ ਰਹੇ ਹਨ, ਸਰੀਰਕ ਤਬਦੀਲੀ ਹੋ ਰਹੀ ਹੈ, ਮਾਨਸਿਕ ਬਦਲਾਅ ਹੋ ਰਿਹਾ ਹੈ, ਸੁਭਾਅ ਵਿਚ ਫ਼ਰਕ ਆ ਰਿਹਾ ਹੈ। ਮੂਡ ਦੀ ਤਬਦੀਲੀ ਆਮ ਹੈ। ਦੋਸਤਾਂ ਨਾਲ ਨੇੜਤਾ ਹੁੰਦੀ ਹੈ। ਘਰੋਂ ਬਾਹਰ ਰਹਿਣ ਨੂੰ ਜੀਅ ਕਰਦਾ ਹੈ। ਵਿਰੋਧੀ ਸੈਕਸ ਵੱਲ ਖਿੱਚ ਵਧਦੀ ਹੈ। ਸੈਕਸ ਅੰਗਾਂ ਵਿਚ ਹਰਕਤ ਵੀ ਪਰੇਸ਼ਾਨ ਕਰਦੀ ਹੈ। ਤੁਸੀਂ ਅਜੋਕੇ ਮਾਹੌਲ ਵਿੱਚ ਜਿੱਥੇ ਬੱਚੇ ਮੋਬਾਇਲ ਵਰਤਦੇ ਹਨ, ਅੱਧਾ-ਅੱਧਾ ਘੰਟਾ ਗੱਲਾਂ ਕਰੀ ਜਾਂਦੇ ਹਨ, ਤੁਹਾਨੂੰ ਖਿੱਝ ਚੜਦੀ ਹੈ। ਤੁਸੀਂ ਸੋਚਦੇ ਹੋ ਕਿ ਇਹ ਕੀ ਗੱਲਾਂ ਕਰਦੇ ਹਨ। ਇਹ ਸਭ ਇਸ ਉਮਰ ਦੇ ਬਦਲਾਅ ਹਨ।ਅਸੀਂ ਮੰਨੀਏ ਕਿ ਅਸੀਂ ਇਨ੍ਹਾਂ ਬਦਲਾਵਾਂ ਤੋਂ ਨਾਵਾਕਿਫ਼ ਹਾਂ।

ਕਈ ਵਾਰੀ ਸੈਕਸ ਸਿੱਖਿਆ ਦੀ ਗੱਲ ਤੁਰਦੀ ਹੈ। ਬੱਚਿਆਂ ਦੇ ਇਸ ਪੜਾਅ ਤੇ ਬੱਚਿਆਂ ਦੀਆਂ ਇਨਾਂ ਭਾਵਨਾਵਾਂ ਨੂੰ ਸਮਝਣ-ਸਮਝਾਉਣ ਦੀ ਗੱਲ ਹੁੰਦੀ ਹੈ। ਇਹ ਕੁਦਰਤੀ ਭਾਵਨਾਵਾਂ ਜਿਨ੍ਹਾਂ ਨੂੰ ਸਮਝ ਕੇ ਇੱਕ ਸਿਹਤਮੰਦ ਪਹਿਲੂ ਸਿਰਜਿਆ ਜਾ ਸਕਦਾ ਹੈ, ਉਹ ਸਮੱਸਿਆਵਾਂ ਬਣ ਜਾਂਦੀਆਂ ਹਨ।ਇਹ ਗੱਲ ਕਰਦਿਆਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਮਾਂਵਾਂ ਕੁੜੀਆਂ ਨਾਲ ਤਾਂ ਸੈਕਸ ਦੇ ਪਹਿਲੂ ਤੇ ਚਰਚਾ ਕਰਦੀਆਂ ਹਨ ਪਰ ਪਿਉ ਮੁੰਡੇ ਨਾਲ ਬਿਲਕੁਲ ਹੀ ਕੋਈ ਗੱਲ ਸਾਂਝੀ ਨਹੀਂ ਕਰਦੇ।ਆਪਾਂ ਇਸ ਗੱਲ ਨੂੰ ਵਿਚਾਰ ਲੈਂਦੇ ਹਾਂ। ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਮਾਂਵਾਂ ਵੀ ਜੇਕਰ ਕੁੜੀਆਂ/ਧੀਆਂ ਨਾਲ ਗੱਲਾਂ ਕਰਦੀਆਂ ਹਨ ਤਾਂ ਬਸ ਇਨਾਂ ਹੀ ਕਿ ਬੇਟੇ ਇਹ ਮਾਹਵਾਰੀ ਜੋ ਸ਼ੁਰੂ ਹੋਈ ਹੈ, ਇਹ ਹਰ ਮਹੀਨੇ ਹੋਵੇਗੀ, ਦੋ-ਤਿੰਨ ਦਿਨ ਰਹੇਗੀ। ਬਸ ਜਾਂ ਕੁਝ ਕੁ ਮਾਵਾਂ ਇਸ ਦੌਰਾਨ ਸਾਫ-ਸਫਾਈ ਦੇ ਖਿਆਲ ਰੱਖਣ ਬਾਰੇ ਸੁਚੇਤ ਕਰਦੀਆਂ ਹਨ। ਇਹ ਵੀ ਦਰਅਸਲ ਮਾਂਵਾਂ ਦੀ ਮਜਬੂਰੀ ਹੈ ਕਿਉਂਕਿ ਇਹ ਵਰਤਾਰਾ ਲੋਕ ਨਹੀਂ ਸਕਦਾ। ਜਦੋਂ ਕਿ ਏਨੀ ਗੱਲ ਦਸਣੀ ਨਾਕਾਫੀ ਹੈ। ਉਨ੍ਹਾਂ ਨੂੰ ਮਾਹਵਾਰੀ ਨਾਲ ਜੁੜੀ ਪੂਰੀ ਪ੍ਰਕ੍ਰਿਆ ਤੋਂ ਬੱਚਿਆਂ ਨੂੰ ਜਾਣੂ ਕਰਵਾਉਣ ਦੀ ਲੋੜ ਹੈ।ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਔਰਤ ਦੇ ਅੰਡਕੋਸ਼ ਵਿਚੋਂ ਇੱਕ ਆਂਡਾ ਨਿਕਲਦਾ ਹੈ, ਉਸ ਨੇ ਇਸ ਦੌਰਾਨ ਆਦਮੀ ਦੇ ਸ਼ੁਕਰਾਣੂ ਨਾਲ ਮਿਲ ਕੇ, ਬੱਚੇਦਾਨੀ ਵਿੱਚ ਰੁਕਣਾ ਹੁੰਦਾ ਹੈ, ਵੱਧਣਾ-ਫੁਲਣਾ ਹੁੰਦਾ ਹੈ ਤੇ ਇੱਕ ਬੱਚੇ ਦਾ ਰੂਪ ਧਾਰਨਾ ਹੁੰਦਾ ਹੈ। ਇਸ ਕਾਰਜ ਲਈ ਔਰਤ ਦੀ ਬੱਚੇਦਾਨੀ ਤਿਆਰ ਹੁੰਦੀ ਹੈ। ਉਸ ਦੀ ਸੱਤਹ ਉਪਰ ਉਸ ਯੋਗਿਕ ਆਂਡੇ ਨੇ (ਆਂਡੇ ਅਤੇ ਸ਼ੁਕਰਾਣੂ ਦੇ ਮੇਲ ਵਾਲੇ) ਨੇ ਠਹਿਰਣਾ ਹੁੰਦਾ ਹੈ। ਪਰ ਜੇਕਰ ਆਂਡੇ ਨੂੰ ਸ਼ੁਕਰਾਣੂ ਨਾ ਮਿਲੇ ਤਾਂ ਉਹ ਤਹਿ ਟੁੱਟ-ਭੱਜ ਜਾਂਦੀ ਹੈ। ਇਹ ਟੁੱਟ ਭੱਜ ਹੀ ਮਾਹਵਾਰੀ ਹੈ। ਜੋ ਕਿ ਉਸ ਬੱਚੇਦਾਨੀ ਦੀ ਟੁੱਟ ਭੱਜ ਦੇ ਰੂਪ ਵਿੱਚ ਖੂਨ ਦੀ ਤਰ੍ਹਾਂ ਵਗਦੀ ਹੈ। ਇਸ ਸਾਰੀ ਗੱਲ ਦਾ ਅਰਥ ਕੀ ਹੈ? ਇਸ ਕੇਂਦਰੀ ਨੁਕਤੇ ਨੂੰ ਸਮਝਣ ਦੀ ਲੋੜ ਹੈ ਕਿ ਹੁਣ ਉਹ ਲੜਕੀ ਕਿਸੇ ਵੀ ਵੇਲੇ ਮਾਂ ਬਣ ਸਕਦੀ ਹੈ। ਉਹ ਮਾਂ ਬਨਣ ਲਈ ਪੋੜ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੂੰ ਇਹ ਸੁਨੇਹਾ ਵੀ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਵੇਲੇ ਕਿਸੇ ਵਿਰੋਧੀ ਸੈਕਸ ਦੇ ਸੰਪਰਕ ਵਿਚ ਆਉਂਦੀ ਹੈ ਕਿਸੇ ਵੀ ਜਜ਼ਬਾਤੀ ਪਲ ਵਿਚ ਉਹ ਇਸ ਪ੍ਰਕ੍ਰਿਆ ਲਈ ਨਾ ਕਹਿਣਾ ਸਿੱਖੇ। ਜਿਸ ਤਰ੍ਹਾਂ ਦੇ ਵਾਤਾਵਰਨ ਵਿਚ ਅਸੀਂ ਵਿਚਰ ਰਹੇ ਹਾਂ ਜਾਂ ਲੰਘ ਰਹੇ ਹਾਂ, ਨੌਜਵਾਨਾਂ ਉਪਰ ਜਿਸ ਤਰ੍ਹਾਂ ਦੇ ਵਿਚਾਰਧਾਰਕ ਹਮਲੇ ਹੋ ਰਹੇ

ਹਨ ਅਤੇ ਜ਼ਿੰਦਗੀ ਦੇ ਮਕਸਦ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਵੇਲੇ ਬੱਚਿਆਂ ਨੂੰ


ਬੱਚੇ ਕਦੇ ਤੰਗ ਨਹੀਂ ਕਰਦੇ/ 33