ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਬੰਤੋ---ਖਣੀ ਯਰਾਨੇ ਦੀ ਆ, ਆਖਦੇ, ਵੇ ਤੁਹਾਨੂੰ ਕੋਈ
ਲੱਗਦੀ ਵੀ ਆ, ਵੱਡੇ ਨੱਕ ਵਾਲਿਓ, ਕਿ ਮੂਲੋਂ ਮੁੱਢੋ
ਹਰ ਥਾਂ ਚੋਰਾਂ ਵਾਲੇ ਈ ਕੰਮ ਕਰਦੇ ਹੁੰਦੇ ਓ। ਵੇ ਮੈਂ
ਕਿਤੇ ਪਿੱਛੋਂ ਏਹੋ ਜੇਹੀ ਤੇ ਨਹੀਂ ਸਾਂ। ਰੱਬ ਤੇ
ਤਕੜਿਆਂ ਤਕੜਿਆਂ ਨੂੰ ਪੁੱਟ ਕੇ ਸੁੱਟ ਦਿੰਦਾ। ਮੇਰਾ
ਪਿਉ ਤੇ ਸਾਰੇ ਬਾਹਰੇ ਵਿੱਚ ਮਸ਼ਹੂਰ ਸੀ।
ਮਾਹੀ---ਵੇਖੇ ਨਾ ਕਿੱਦਾਂ ਚਬੜ੍ਹ ਚਬੜ੍ਹ ਕਰੀ ਤੁਰੀ ਜਾਂਦੀ ਆ
ਲਤਰੋ।
ਬੰਤੋ--- (ਖੱਬੇ ਹੱਥ ਨਾਲ ਕੰਨ ਨੂੰ ਦਬਾਉਂਦੀ ਹੋਈ ਤੇ ਦੂਜੇ ਨਾਲ ਮਾਹੀ
ਨੂੰ ਛਿੱਬੀਆਂ ਦੀ ਹੋਈ) ਵੇ ਮਾਮਿਆਂ ਲਤਰੋ ਦਿਆ,
ਐਧਰ ਕਰ ਖਾਂ ਮੁੰਹ। ਤੂੰ ਵੀ ਤੇ ਮੇਰੇ ਨਾਲ ਕੀਤੀ ਆ,
ਪਰ ਮੈਂ ਵੀ ਜੇ ਤੁਹਾਨੂੰ ਸਾਰਿਆਂ ਨੂੰ ਨਾਨੀ ਨਾ ਯਾਦ
ਕਰਵਾਈ ਤੇ ਮੈਨੂੰ ਵੀ ਪਿਉ ਦੀ ਧੀ ਕਿਨ ਆਖਣਾ?
ਕੇਸਰ---ਏਵੇਂ ਬੰਤੀਏ ਵੱਢ ਟੁੱਕੂੰ ਨਹੀਂ ਕਰਦਿਆਂ ਰਹੀਦਾ ਹੁੰਦਾ,
ਹੋਇਆ ਬੰਦੇ ਨੂੰ ਤਮਾ ਆ ਈ ਜਾਂਦੀ ਆ, ਪਰ ਤੇਰੇ
ਵਰਗਾ ਗੁੱਸਾ?
ਬੰਤੋ---ਵੇ ਗੁੱਸੇ ਦਿਆ, ਹੁਣੇ ਮੇਰੇ ਮੂੰਹੋਂ ਨਿਕਲੀ ਸੀ,
ਤੂੰ ਈ ਦੱਸ (ਮਾਹੀ ਵੱਲ ਹੱਥ ਕਰ ਕੇ) ਨੀਂਗਰ ਨੂੰ ਕਿਨ ਗੁੜ
ਦਿੱਤਾ ਸੀ ਪਈ ਮੈਨੂੰ ਵੱਸਦੀ ਰੱਸਦੀ ਨੂੰ ਮੂਧੇ ਮੂੰਹ ਸੁੱਟੇ,
ਉਦੋਂ ਤੇ ਆਂਹਦਾ ਸੀ ਤੇਰੇ ਵਾਸਤੇ ਬੰਤੀਏ, ਮੈਂ ਭਾਂ ਭਾਂਡਾ
ਫੂਕ ਬੈਠਾ, ਭੈਣ ਭਰਾ ਛੱਡ ਦਿੱਤੇ, ਲੋਕਾਂ ਦੇ ਮੂੰਹ ਮੱਥੇ
ਲੱਗਣੋਂ ਗਿਆ ਤੇ ਤੂੰ ਹੁਣ ਕਿੱਥੇ ਬੈਠੀ ਹੋਈ ਏ, ਸਾਡੀ
ਹਿੱਕ ਤੇ ਚੜ ਕੇ। ਮੈਂ ਆਖਿਆ ਚੱਲ ਮਨਾਂ, ਕਿਸੇ ਦਾ