ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)


ਤੇ ਚੁੱਕਿਆ,ਪੈਰਾਂ ਥੱਲੇ ਹੱਥ ਦੇਣ। ਕੋਈ ਬੱਤੇ ਲਿਆਵੇ,
ਤੇ ਕਈ ਉਹਨਾਂ ਨੂੰ ਖੋਹਲਣ ਵਾਲੇ, ਕਈ ਚਾਹਵਾਂ ਤੇ
ਫਲੂਟ ਈ ਲਿਆਉਣ ਵਾਲੇ। ਕਈ ਵਰਫਾਂ ਤੇ ਕਈ
ਕਾਮੇ ਨਿਰੇ ਬਲੌਰੀ ਗਲਾਸ ਈ ਚੁੱਕੀ ਫਿਰਨ, ਸਾਡੇ
ਅੰਨ ਪਾਣੀ ਖਾਣ ਲਈ।
ਸੁਰਜੂ---ਤੂੰ ਬੰਤੀਏ ਜਾਣਾ ਈ ਏ ਨਾ, ਐਡੇ ਖਲਜਗਨ ਵਿੱਚ ਤੇ
ਨਾਲੇ........।
ਬੰਤੋ---(ਲੰਮਾ ਸਾਹ ਭਰ ਕੇ) ਮੈਂ ਤੁਹਾਨੂੰ ਅੱਜ ਤਾਈਂ ਕਿੰਨੀ ਵਾਰੀ
ਆਖਿਆ ਪਈ ਮੈਂ ਕਿਸੇ ਤਿੱਜੇ ਥਾਂ ਨਹੀਂ ਜੇ ਬਹਿਣਾ,
ਨਹੀਂ ਬਹਿਣਾ, ਤੇ ਨਹੀਂ ਜੇ ਬਹਿਣਾ। ਹੋਰ ਕਿੱਦਾਂ
ਦੱਸਾਂ, ਗੂਠੇ ਲਾ ਦੇਵਾਂ?
ਮਾਹੀ---ਅਸੀਂ ਤੇ ਉਹ ਕਿਤੇ .......।
ਬੰਤੋ---ਗੁੱਸੇ ਨਾਲ) ਮੈਨੂੰ ਦੋਹਾਂ ਤਿੰਨਾਂ ਨਾਲ ਕੋਈ ਵਾਸਤਾ
ਨਹੀਂ। (ਕੰਨ ਨੂੰ ਦਬਾਉਂਦੀ ਹੋਈ) ਬਿਲਕੁਲ ਕਰਕੇ ਤੁਸੀਂ
ਮੈਨੂੰ ਦੱਘਲ ਨਾ ਕਰੋ। (ਮਾਹੀ ਨੂੰ) ਕਿਉਂ ਵੇ ਕਰ ਖਾਂ
ਏਧਰ ਮੂੰਹ। ਮੈਨੂੰ ਏਸੇ ਲਈ ਪੁੱਟ ਕੇ ਸੁੱਟਿਆ ਈ?
ਕਿਸੇ ਜਬਾਨ ਨਾਲ ਕੁਇਆ ਕਰ, ਊਂਧੀ ਕਿਉਂ ਪਾ
ਲਈ ਜੂ? (ਛਿੱਬੀਆਂ ਦੇਂਦੀ ਹੋਈ) ਵੇ ਮੈਂ ਤੈਨੂੰ ਆਂਹਦੀ}}
ਆਂ ਤੈਨੂੰ! ਵੇ ਕਿੱਥੇ ਗਈਆਂ ਤੇਰੀਆਂ ਮੋਮੋ ਠਗਣੀਆਂ
ਗੱਲਾਂ? ਸਮਝਾ ਵੇ ਸੂਰਜੁ, ਏਹਨੂੰ ਆਪਣੇ ਕਲਗਦੇ
ਨੂੰ ਤੇ ਸਾਰੇ ਰਲ ਮਿਲ ਕੇ ਮੇਰੀ ਮਿੱਟੀ ਨ ਬਾਲੋ।
ਕੇਸਰ---(ਬੰਤੋ ਦੇ ਮੋਢੇ ਤੋਂ ਫੜ ਕੇ) ਵੇਖ ਭਾਬੀ, ਹੌਲੀ ਗੱਲ ਕਰੀਦੀ
ਹੁੰਦੀ ਆ, ਅਗਲਾ ਵੀ ਸੁਣ ਕੇ ਆਖਦਾ ਆ ਖਣੀ.....।