ਇਹ ਸਫ਼ਾ ਪ੍ਰਮਾਣਿਤ ਹੈ

( ਹ )

ਦਫਤਰਾਂ ਦੇ ਦਫਤਰ ਲਿਖਣ ਨਾਲ ਨਹੀਂ ਹੋ ਸਕਦੇ। ਸੰਤਰੇਨ ਸਿੰਘ ਜੀ ਨੇ ਇਸ ਹਥਿਆਰ ਨੂੰ ਬਹੁਤ ਸੋਹਣੀ ਤਰ੍ਹਾਂ ਵਰਤਿਆ ਹੈ। ਆਮ ਤੌਰ ਤੇ ਪੰਜਾਬੀਆਂ ਦੇ ਸੁਭਾ ਵਿਚ ਹਾਸਾ ਖੇਡਾ ਬਹੁਤ ਹੈ ਪਰ ਇਨ੍ਹਾਂ ਦੀ ਸਾਹਿਤ ਅਜੇ ਤੀਕ ਸੰਜੀਦਾ ਤੇ ਪਕੇ ਮੂੰਹ ਵਾਲੀ ਹੀ ਹੈ, ਕਿਤੇ ਕੋਈ ਹਲਕੀ ਜਹੀ ਮੁਸਕਰਾਹਟ ਆ ਗਈ ਹੋਵੇ ਤਾਂ ਪਤਾ ਨਹੀਂ।

ਹੁਣ ਮੈਂ ਇਲਮੀ ਬੋਲੀ ਵਿਚ ਪ੍ਰਗਟ ਕੀਤੇ ਅਪਣੇ ਸੰਜੀਦਾ ਵਿਚਾਰਾਂ ਨੂੰ ਲਮਕਾ ਕੇ ਪਾਠਕਾਂ ਨੂੰ ਬਹੁਤਾ ਰੋਕਣਾ ਨਹੀਂ ਚਾਹੁੰਦਾ। ਹੁਣ ਮੈਂ ਚਾਹੁੰਦਾ ਹਾਂ ਕਿ ਉਹ ਧਰਤੀ ਦੇ ਅਤ ਨੇੜੇ ਵਸਣ ਵਾਲੇ ਪੇਂਡੂਆਂ ਦੇ ਜੀਵਨ ਨਾਲ ਜੀੳੂ ਕੇ ਅਤੇ ਉਨ੍ਹਾਂ ਦੀਆਂ ਸਰਲ ਪੇਂਡੂ ਗੱਲਾਂ ਅਤੇ ਉਂਦੂ ਵੀ ਸਰਲ ਗੀਤਾਂ ਦੇ ਖਿਰਨ-ਜਾਲ ਵਿਚ ਦੋ ਘੜੀਆਂ ਲਈ ਗਵਾਚ ਕੇ ਸ਼ਹਿਰਾਂ ਦੀ ਅਤ ਕੋਝੀ ਤੇ ਬਨਾਉਟੀ ਜਿੰਦਗੀ ਤੋਂ ਛੁਟਕਾਰਾ ਪਾਉਣ।

ਮੋਹਨ ਸਿੰਘ

ਖ਼ਾਲਸਾ ਕਾਲਜ,
ਅੰਮ੍ਰਿਤਸਰ