ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)


ਖੈਰੂ---(ਹੈਰਾਨ ਹੋ ਕੇ ਤੇ ਹੌਲੀ ਜੇਹੀ) ਉਏ ਇਹ ਸਗੋਂ ਕੋਈ
ਤੁਹਾਡੀ ਤੇ ਨਹੀਂ ਲੱਗਦੀ।
ਅਰਜਨ---ਉਏ ਬਾਂਦਰਾ, ਤੈਨੂੰ ਅਜੇ ਪਤਾ ਈ ਨਹੀਂ ਲੱਗਾ,
ਉਏ ਏਹਦੇ ਲਈ ਤੇ ਸਾਰੀਆਂ ਤਿਆਰੀਆਂ ਹੁੰਦੀਆਂ
ਫਿਰਦੀਆਂ ਕਈਆਂ ਦਿਨਾਂ ਤੋਂ ਇਹੋ ਈ ਬੰਤੋ
ਆ ਕਿ।
ਸੰਤਾ---ਏਸੇ ਕਰ ਕੇ ਭਾਈਆ, ਅਸੀਂ ਆਂਹਦੇ ਆਂ, ਪਈ
ਹੁਣ ਨਾ ਮਗਰ ਪਉ, ਏਨ ਸਾਨੂੰ ਏਥੇ ਈ ਬੰਨ੍ਹਾ
ਦੇਣਾ ਜੇ।
ਚੰਨਣ---ਫੇਰ ਏਦਾਂ ਦੇ, ਇਹਦਾ ਪਿੱਛਾ ਕਰੋ, ਜਿੱਥੇ ਜਾ ਕੇ
ਵੜੇ ਬੱਸ ਨੱਪਣ ਦੀ ਕਰੀਏ।


ਪਰਦਾ