ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)


ਸਟੇਜ ਸੈਕਟਰੀ---ਬੋਲੇ ਸੋ ਨਿਹਾਲ।
ਸੰਗਤ---ਸਤਿ ਸ੍ਰੀ ਅਕਾਲ।

[ ਇਸੇ ਤਰਾਂ ਥਾਓਂ ਥਾਈਂ ਅਨੇਕਾਂ
ਜੈਕਾਰੇ ਛਡਦੇ ਹਨ ]
ਅਰਜਨ---ਬੀਬੀ ਵਲ ਨੀਝ ਲਾ ਕੇ ਵੇਖਦਾ ਹੋਇਆ) ਉਏ ਚੰਨਣਾ,
ਉਏ ਮਹਿੰਗਿਆ।
ਚੰਨਣ---ਪਈ ਆਹ, ਤੇ ਤਜਬ ਈ ਹੋਈ ਆ। ਨਾਲਦਿਆਂ ਨੂੰ
ਕੰਨ ਵਿਚ ਸਮਝਾਉਂਦਾ ਏ)
ਨਾਜਰ---ਵੇਖ ਡਰਦੀ ਤੇ ਨਹੀਓਂ ਸਾਥੋਂ।
ਵਸਣ---ਓਨ ਕਿਹੜਾ ਸਾਨੂੰ ਪਛਾਤਾ ਆ ਅਜੇ।
ਹਰੀਆ---ਪਈ ਮੇਰੀ ਤੇ ਮਰਜੀ ਆ ਕਿ ਹੁਣੇ ਈ ਰੱਫੜ ਪਾ
ਦੇਈਏ ਤੇ ਦਵਾਨੋਂ ਬਾਹਰ ਈ ਨਾ ਹੋਣ ਦੇਈਏ।
ਚੰਣਨ---ਕਿਉਂ ਸੰਤਿਆ?
ਸੰਤਾ---ਪੁੱਛ ਲਾ ਪ੍ਰੀਤੂ ਕੋਲੋਂ।
ਨੱਥੂ---ਤੇ ਤੂੰ ਆਪ ਈ ਦੱਸ ਦੇ।
ਈਸ਼ਰ---ਧਰਮ ਨਾਲ ਕਿੱਡੀ ਮੋਟੀ ਹੋ ਗਈ ਆ, ਮੈਂ ਤੇ
ਪਛਾਤੀ ਨਹੀਂ। ਲੀੜਾ ਵੀ ਅਜੇ ਤਾਈਂ ਓਸੇ ਈ।
ਰੰਗ ਦਾ ਆਂ ਤੇਰੀ ਮੇਰੀ ਮਰਜੀ ਦਾ।
ਚੰਨਣ---ਉਏ ਦਸਦੇ ਨਹੀਂਗੇ ਫੇਰ, ਉਹ ਤੇ ਬਹਿ ਵੀ
ਚੱਲੀ ਜੇ।
[ ਸਟੇਜ ਸੈਕਟਰੀ ਬੀਬੀ ਦੇ ਗਲ ਵਿਚ ਸੇਹਰਾ
ਪਾ ਦਿੰਦਾ ਏ ਤੇ ਬੀਬੀ ਜੈਕਾਰਿਆਂ ਦੀ ਗੂੰਜ
ਵਿਚ ਬੈਠ ਜਾਂਦੀ ਏ ]