ਇਹ ਸਫ਼ਾ ਪ੍ਰਮਾਣਿਤ ਹੈ

( ਸ )

ਸੀ ਕਿ ਉਹਨੂੰ ਵੇਚ ਕੇ ਪੈਸੇ ਵੰਡ ਲੈਣ ਗੇ। ਪਰ ਬੰਤੋ ਦਾ ਚੰਨਣ ਨਾਲ ਪਿਆਰ ਹੋ ਜਾਂਦਾ ਹੈ; ਇਹ ਸਾਰੇ ਉਹਨੂੰ ਚੰਨਣ ਦੇ ਘਰ ਬਹਾ ਦੇਂਦੇ ਹਨ। ਕੋਈ ਦਸਾਂ ਪੰਦਰਾਂ ਦਿਨਾਂ ਮਗਰੋਂ ਮਾਹੀ ਤੇ ਉਹਦੇ ਜੋਟੀਦਾਰਾਂ ਦੀ ਨੀਯਤ ਖਰਾਬ ਹੋ ਜਾਂਦੀ ਹੈ ਅਤੇ ਉਹ ਧੋਖੇ ਨਾਲ ਬੰਤੋਂ ਨੂੰ ਚੰਨਣ ਦੇ ਘਰੋਂ ਕਢ ਕੇ ਲੈ ਜਾਂਦੇ ਹਨ। ਚੰਨਣ ਬੜਾ ਉਦਾਸ ਤੇ ਬੇਚੈਨ ਰਹਿੰਦਾ ਹੈ। ਏਨੇ ਚਿਰ ਨੂੰ ਚੰਨਣ ਦਾ ਜੋਟੀਦਾਰ ਨੱਥੂ ਜੋ ਮਾਹੀ ਦੇ ਪਿੰਡ ਇਕ ਜਨੇਤ ਨਾਲ ਜਾਂਦਾ ਹੈ ਖ਼ਬਰ ਲਿਆਉਂਦਾ ਹੈ ਕਿ ਮਾਹੀ ਉਣੀ ਏਸ ਮਸਿਆਂ ਉਤੇ ਬੰਤੋ ਨੂੰ ਵੇਚਣ ਲਈ ਤਰਨ ਤਾਰਨ ਜਾ ਰਹੇ ਹਨ। ਚੰਨਣ ਦੀ ਟੋਲੀ ਵੀ ਤਿਆਰ ਹੋ ਕੇ ਤਰਨ ਤਾਰਨ ਜਾ ਅਪਣਦੀ ਹੈ। ਉਥੇ ਦੋਹਾਂ ਜੋਟੀਆਂ ਦਾ ਟਾਕਰਾ ਹੋ ਜਾਂਦਾ ਹੈ ਅਤੇ ਲੜਦਿਆਂ ਲੜਦਿਆਂ ਚੰਨਣ ਬੰਤੋ ਨੂੰ ਘੋੜੀ ਤੇ ਸੁਟ ਕੇ ਪਿੰਡ ਆ ਸਿਰਾ ਕਢਦਾ ਹੈ।

ਭਾਵੇਂ ਨਾਟਕ ਦਾ ਅਸਲੀ ਮੰਤਵ ਪੇਡੂੰ ਜੀਵਨ ਦਾ ਉਤੇ ਦਸਿਆ ਪਹਿਲੂ ਵਿਖਾਉਣਾ ਹੀ ਸੀ, ਫਿਰ ਵੀ ਨਾਟਕਕਾਰ ਲਗਦੇ ਹਥ ਭਾਈਆਂ ਦੀ ਅਨਪੜ੍ਹਤਾ, ਧਾਰਮਕ ਆਗੂਆਂ ਦੀ ਥੁੜ-ਅਕਲੀ ਤੇ ਪ੍ਰਚਾਰਕਾਂ ਦੀ ਕੁਚੱਜਤਾ ਨੂੰ ਹਾਸੇ ਹਾਸੇ ਵਿਚ ਹੀ ਦਸ ਗਿਆ ਹੈ।

ਇਹ ਹਾਸਰਸ (humour) ਇਕ ਬੜਾ ਕੀਮਤੀ ਹਥਿਆਰ ਹੈ ਅਤੇ ਇਸ ਦੀ ਥੋਹੜੀ ਜਹੀ ਸੁਚੱਜੀ ਵਰਤੋਂ ਨਾਲ ਉਹ ਉਹ ਕੰਮ ਕੀਤੇ ਜਾ ਸਕਦੇ ਹਨ ਜੋ ਸੰਜੀਦਾ ਸਾਹਿਤ ਦੇ