ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)


ਅਠਵਾਂ ਭਰੇ ਮੁੱਠੀਆਂ,
ਨਉਵੇਂ ਦੀ ਆ ਗਈ ਵਾਰੀ।
ਦਸਵੇਂ ਨੇ ਲਿਆਂਦੀ ਕੁੜਤੀ,
ਯਾਹਰਵੇਂ ਨੇ ਆ ਕੇ ਪਾੜੀ।
ਬਾਹਰਵਾਂ ਜ਼ਿਕਰ ਕਰੇ।
ਮੇਰੀ ਸੋਹਣੀ ਨਾਰ ਨਾਲ ਯਾਰੀ,
ਔਹ ਤੇਰੀ ਕੀ ਲਗਦੀ,
ਨਰਮ ਕਾਲਜੇ ਵਾਲੀ।
ਬਾਕੀ ਸਾਰੇ-(ਗਿੱਧਾ ਪਾ ਕੇ ਤੇ ਮੂੰਹ ਨਾਲ ਢੋਲਕੀ ਵਜਾ ਕੇ)
ਔਹ ਤੇਰੀ ਕੀ ਲੱਗਦੀ,
ਨਰਮ ਕਾਲਜੇ ਵਾਲੀ।
ਹਰੀਆ-ਪਈ ਝੋਲੀ ਕਾਹਦੀ ਪਾਈ ਆ, ਤਾਰੇ ਵਖਾ ਦਿੱਤੇ ਨੇ
ਕਿ ਅਜੇ ਆਂਹਦਾ ਸੀ ਆਉਂਦੀ ਨਹੀਂ। ਭਾਊ ਜਿਹਨੂੰ
ਠੋਕਰ ਲੱਗੀ ਹੋਵੇ ਉਹਨੂੰ ਬੋਲੀਆਂ ਕਿਉਂ ਨਾ ਆਉਣ।
ਪਈ ਚੰਨਣਾਂ ਇਕ ਹੋਰ ਨਾਲ ਲਗਦੀ ਚੋਂਦੀ ਚੋਂਦੀ।


ਪਰਦਾ