ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)



ਨਾਟ ਦੂਜਾ


ਝਾਕੀ ਪਹਿਲੀ


ਪਿੰਡ ਹਰੀ ਪੁਰਾ
ਵੇਲਾ-ਲਹੁਡਾ ਪਹਿਰ


ਪਿੰਡ ਦੇ ਬਾਹਰ ਵਾਰ ਇਕ ਕੱਚੀ
ਧਰਮਸਾਲਾ ਏ। ਅੰਦਰ ਵਾਰ
ਤੱਪੜ ਵਿਛੇ ਪਏ ਨੇ। ਛੋਟੀ ਜੇਹੀ
ਖੂਹੀ ਲਾਗੇ ਕਿਆਰੀਆਂ ਵਿੱਚ,
ਧਨੀਆਂ, ਮੇਥੇ ਤੇ ਗੰਢੇ ਬੀਜੇ ਹੋਏ
ਨੇ। ਚੰਨਣ ਤੇ ਉਸ ਦੇ ਜੋਟੀ ਦਾਰ
ਆ ਕੇ ਬੈਠ ਜਾਂਦੇ ਨੇ।
ਮੰਗਲ ਦਾਸ-(ਅੰਦਰੋਂ ਕਛਹਿਰੇ ਵਿਚ ਨਾਲਾ ਪਾਉਂਦਾ, ਬਾਹਰ ਆਉਂਦਾ
ਹੋਇਆ) ਸੁਣਾਓ, ਭੁਝੰਗੀਓ, ਅਜ਼ ਕੈਸੇ ਆਉਣੇ
ਹੋਏ ਨੇ ਆਣ ਕਰ ਕੇ।
ਚੰਨਣ---ਬਾਬਾ ਜੀ, ਅਸਾਂ ਆਖਿਆ ਚਲੋ ਐਰਕਾਂ ਦੀ
ਮੱਸਿਆ ਈ ਸਹੀ। ਨਾਲੇ ਇਕ ਹੋਰ ਵੀ ਕੰਮ ਸੀ।