ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)



ਝਾਕੀ ਤੀਜੀ


ਵੇਲਾ ਦਿਨ ਅੰਦਰ ਬਾਹਰ ਦਾ



[ਉਹੀ, ਪਿੰਡ ਬੋੜੇ ਵਾਲੇ ਖੂਹ ਤੇ ਗੰਡਾ
ਸਿੰਘ ਖੁਰਲੀ ਤੇ ਬੈਠਾ ਰੱਸਾ ਮੇਲਦਾ
ਏ, ਕੁਝ ਗੱਭਰੂ ਹਟਵੇਂ ਬੈਠੇ ਗੱਲਾਂ
ਕਰ ਰਹੇ ਹਨ]
ਗੰਡਾ ਸਿੰਘ---(ਵਾਜਾਂ ਮਾਰਦਾ ਏ) ਮੁੰਡਿਆ, ਉਏ ਮੁੰਡਿਆ, ਜਰਾ
ਉਰਾਂ ਹੋਈਂ ਉਏ, ਵਿੱਚੋਂ ਰੱਸੇ ਜਹੇ ਦਾ ਫਾਹ
ਵੱਢੀਏ ਤੇ ਪਿੰਣ ਨੂੰ ਚੱਲੀਏ।
ਨਾਜਰ---(ਟੋਲੀ ਵਿੱਚ ਬੈਠਾ ਹੋਇਆ) ਬਾਪੂ, ਸਾਹ ਤੇ ਲੈ, ਕਿਤੇ
ਭਾਜੜ ਤੇ ਨਹੀਂ ਪਈ ਹੋਈ, ਆਪੇ ਰੱਸਾ ਵੀ ਮਿਲ
ਜਾਂਦਾ। ਅਸੀਂ ਪਹਿਲਾਂ ਆਪਣਾ ਰੱਸਾ ਤੇ ਮੇਲ
ਲਈਏ।
ਮਹਿੰਗਾ---ਸੁਣਿਆਂ ਪਈ ਐਰਕਾਂ ਮੱਸਿਆ ਦੀਆਂ ਤਿਆਰੀਆਂ
ਹੁੰਦੀਆਂ ਨੇ ਬੜੀਆਂ ਗੱਜ ਵੱਜ ਕੇ, ਤੇ ਸਾਰੀਆਂ
ਗੱਲਾਂ ਨਾਲੋਂ ਤੜਕੇ ਈ ਨਿਕਲ ਚੱਲੀਏ ਠੰਢੇ ਠੰਢੇ।
ਪੌਹ ਫੁੱਟਦੀ ਨੂੰ ਪੰਜਾਂ ਦਸਾਂ ਕੋਹਾਂ ਤੇ ਜਾ ਵਖਾਲੀ
ਦੇਈਏ, ਪਰ ਸਾਰੀ ਗੱਲ ਢਿੱਡ ਵਿਚ ਈ ਰੱਖਿਓ।
ਚੰਨਣ---ਪਤਾ ਨਹੀਂ ਕਿਹੜੇ ਚੁਗਲ ਦੇ ਪੁੱਤ ਨੇ ਚਾਚੇ ਦੇ ਕੰਨ