ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਵੀ ਵਗ ਗਈ ਏ। ਜਿੰਨੇ ਦਿਨ ਇਨ੍ਹਾਂ ਬੰਤੀ
ਚੁੜੇਲ ਜੇਹੀ ਨੂੰ ਰੱਖਿਆ ਆ, ਸਾਡਾ ਘਰ ਭਾਂ ਭਾਂ
ਕਰਦਾ ਰਿਹਾ। ਦੁੱਧ ਆ ਤੇ ਲੈ ਜਾਹ, ਘਿਓ ਆ
ਤੇ ਲੈ ਜਾਹ, ਕੋਈ ਚੰਗਾ ਕੱਪੜਾ ਏ ਤੇ ਉਹ ਵੀ ਹੈ
ਨਹੀਂ, ਪੈਸਾ ਟਕਾ ਏ ਤੇ ਉਹ ਵੀ ਹੈ ਨਹੀਂ,
ਅਰਜਣ ਨੇ ਤੇ ਸਾਡੇ ਘਰ ਦਿਨੇ ਦੀਵਾ ਜਗਾ
ਛੱਡਿਆ ਸੀ।
ਮਈਆ ਸਿੰਘ---ਅੰਞਾਣੇ ਹੁੰਦੇ ਨੇ ਗੇਂਦਾ ਸਿਆਂ ਪਨੀਰੀ, ਜਿਦਾਂ
ਉਹਨੂੰ ਕੋਈ ਮੁੱਢ ਤੋਂ ਸਾਂਭ ਕੇ ਰੱਖੇ ਓਦਾਂ ਦਾ ਈ
ਫਲ ਦੇਂਦੇ ਆ।
ਗੇਂਦੂ---- ਮੇਰਾ ਤੇ ਬੁਰਾ ਹਾਲ ਤੇ ਬਾਂਕੇ ਦਿਹਾੜੇ ਈ, ਕਦੀ
ਕਦੀ ਸਤ ਕੇ ਏਦਾਂ ਜੀ ਕਰਦਾ ਪਈ ਸਭੋ ਕੁਝ
ਵਿੱਚੇ ਈ ਛੱਡ ਕੇ ਕਿਸੇ ਪਾਸੇ ਮੂੰਹ ਸਿਰ ਕਾਲਾ
ਕਰਕੇ ਨਿਕਲ ਜਾਵਾਂ।
[ਜੀਉ, ਮਈਆ ਸਿੰਘ ਦੀ ਧੀ, ਚੀਕਾਂ
ਮਾਰਦੀ ਆਉਂਦੀ ਏ]
ਜੀਉ----ਚਾਚਾ ਏ ਚਾਚਾ, ਮੈਂ ਮਰੀ, ਊਈ ਉਈ, ਈ...ਈ...
ਹਾਏ ਨੀ ਈਸੋ, ਭੱਜੀਂ ਨੀ (ਰੋਂਦੀ ਏ) ਲਿਆਈਂ
ਨੀ ਪਾਣੀ।
ਜੈ਼ਲਾ----(ਅੱਡੇ ਤੇ ਗੁੱਲੀਆਂ ਚੂਪਦਾ ਹੋਇਆ) ਚਾਚਾ ਉਏ
ਚਾਚਾ! ਔਹ ਵੇਖੀਂ, ਜੀਉ ਨੂੰ ਕੀ ਸੱਪ ਲੜਿਆ
ਈ, ਉਹ ਦੇ ਤੇ ਆਨੇ ਵੀ ਬਾਹਰ ਨਿਕਲ ਆਏ
ਨੇ। ਕਿਉਂ ਨੀ ਕੀ ਹੋ ਗਿਆ ਈ?