ਇਹ ਸਫ਼ਾ ਪ੍ਰਮਾਣਿਤ ਹੈ

(੭)


ਝਾਕੀ ਦੂਜੀ


ਵੇਲਾ ਸੂਰਜ ਛਿਪ ਰਿਹਾ ਏ


ਉਹੀ ਪਿੰਡ। ਕੰਡਿਆਂ ਵਾਲੇ ਛਾਪੇ ਤੇ ਮਲ੍ਹਿਆਂ ਦੀਆਂ
ਮੋੜ੍ਹੀਆਂ ਦੀਆਂ ਖਿੱਤੀਆਂ ਦਾ ਇਕ ਛੋਟਾ ਜਿਹਾ ਵਾੜਾ
ਵਲਿਆ ਹੋਇਆ ਏ। ਵਿੱਚ ਕਿਤੇ ਕਿਤੇ ਸਰਕੜਾ ਤੇ ਅੱਕ
ਵੀ ਉੱਗ ਪਏ ਨੇ। ਮਈਆ ਸਿੰਘ ਇਸੇ ਵਾੜੇ ਵਿਚ
ਅੱਡੇ ਤੇ ਕਮਾਦ ਕੁਤਰਦਾ ਏ।
ਗੇਂਦੂ--ਭਾਈਆ ਮਈਆ ਸਿੰਹਾਂ! ਜਰਾ ਟੋਕਾ ਤੇ ਦੇਈਂ,
ਮੈਂ ਪੱਠੇ ਕੁਤਰਨ ਖੁਣੋਂ ਬੈਠਾ ਹੋਇਆਂ।
ਮਈਆ ਸਿੰਘ---ਗੇਂਦਿਆ, ਤੂੰ ਤੇ ਅਜੇ ਕਲ੍ਹ ਲੁਹਾਰਾਂ ਦੇ ਲਈ
ਫਿਰਦਾ ਸਾਂ ਟੋਕੇ ਨੂੰ।
ਗੇਂਦੂ-----ਮੱਖਣ ਐਡਾ ਗਰਕ ਹੋਣਾਂ ਜੂ, ਓਨ ਗੰਨਾਂ ਵੱਢਣ
ਲੱਗੇ ਨੇ ਪਤਾ ਨਹੀਂ ਕਿੱਥੇ ਮਾਰ ਦਿੱਤਾ, ਟੋਕੇ ਦਾ
ਸਾਰਾ ਮੂੰਹ ਕੱਢ ਦਿੱਤਾ ਤੇ ਦੰਦੇ ਵੀ ਪਾ ਦਿੱਤੇ ਨੇ।
ਮਈਆ ਸਿੰਘ---ਕਿਹੜੇ ਖੂਹ ਪਈਏ ਗੇਂਦੂ ਟੱਬਰਾਂ ਦੇ ਹੱਥੋਂ, ਮੈਂ
ਤੇ ਪੁੱਜ ਕੇ ਦੁਖੀ ਆਂ। ਅੰਞਾਣਿਆਂ ਨੂੰ ਕੀ ਲੱਥੀ
ਚੜ੍ਹੀ ਦੀ, ਇਹ ਤੇ ਹੋਏ ਪਾਤਸ਼ਾਹਾਂ ਦੇ ਪਾਤਸ਼ਾਹ,
ਬੇੜੀ ਤੇ ਡੋਬੀ ਆ ਏਹਨਾਂ ਦੀਆਂ ਮਾਵਾਂ ਨੇ।
ਗੇਂਦੁ-----ਪਈ ਜੇ ਅੰਞਾਣੇ ਵੱਸ ਵਿਚ ਨਾ ਰਹਿਣ ਤੇ ਮਾਵਾਂ
ਵੀ ਕੀ ਕਰਨ? ਅੱਜ ਕਲ ਤੇ ਸਿਆਣਿਆਂ ਨੂੰ