ਇਹ ਸਫ਼ਾ ਪ੍ਰਮਾਣਿਤ ਹੈ

( ੨ )

ਗਿਆ ਵਿਆਹ ਖਾ ਕੇ।
ਅਰਜਨ-ਤੂੰ ਕੁਝ ਪੁੱਛ ਨਾ, ਕੰਮ ਬਣਿਆ ਸੋ ਬਣਿਆ।
ਚੰਨਣ--ਤਾਂ ਵੀ?
ਅਰਜਨ-ਫੇਰ ਉਹੋ ਈ ਗੱਲ, ਕਾਹਲਿਆਂ ਨਹੀਂ ਪਈਦਾ ਹੁੰਦਾ।
ਆਹ ਹੋ ਲੈਣ ਦਿਹ ਸੂਰਜ ਰਤਾ ਠਾਂਹ ਤੇ ਸੱਦ ਕੇ
ਸਾਰੇ ਮੁੰਡੇ ਕਰ ਲੈਂਦੇ ਆਂ ਮੀਟਕ। ਚੰਨਣਾਂ, ਅੱਜ
ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਤੂੰ ਬੰਤੀ ਦੀਆਂ
ਈ ਪੱਕੀਆਂ ਖਾਏਂਗਾ ਤੇ ਉਹੋ ਹੀ ਤੈਨੂੰ ਫੇਰ ਉਹਨਾਂ ਹੀ
ਹੱਥਾਂ ਨਾਲ ਏਸੇ ਈ ਮੱਦੂਛਾਂਗੇ ਵਿਚ ਬੈਠੀ ਫੜਾਊਗੀ।
ਚੰਨਣ---ਅਰਜਣਾਂ ਕਿੱਥੋਂ? ਬਾ-ਮਾਰੀਆਂ ਗੱਲਾਂ ਨਾ ਕਰ।
ਤੈਨੂੰ ਪਤਾ ਨਹੀਂ ਜੰਗਲ ਗਏ ਨ ਬਹੁੜਦੇ ਤੇ ਜੋਗੀ
ਕੀਹਦੇ ਮਿੱਤ। ਸੱਚ ਮੁਚ ਈ ਬੰਤੋ ਨੇ ਤੇ ਮੇਰੇ ਨਾਲ
ਜੋਗੀ ਵਾਲੀ ਈ ਕੀਤੀ ਆ। ਮੇਰੇ ਤੇ ਅਰਜਣਾਂ ਤੂੰ
ਵੱਡੇ ਭਰਾਵਾਂ ਵਰਗਾਂ, ਕਿਤੇ ਚਿੱਤ ਚੇਤੇ ਵਿੱਚ ਵੀ ਨਹੀਂ
ਸੀ, ਹੁਣ ਆਹ ਜਿਹੜੀ ਸਾਡੇ ਤੇ ਬਿੱਜ ਪਈ ਆ ਆ ਕੇ।
ਅਰਜਨ-ਦਬੁਰਜੀ ਦੇ ਤੇ ਅਸਾਂ ਭਾਊ ਲੱਤ ਹੇਠੋਂ ਦੀ ਲੰਘਾ ਛੱਡੇ
ਹੋਏ ਆ,ਮਾਹੀ ਕਿਹਦਾ ਪਾਣੀ ਹਾਰ ਆਂ। ਜਿਹੜੇ ਓਨ
ਚੰਮ ਦੇ ਸਿੱਕੇ ਚਲਾਉਣ ਸੀ ਚਲਾ ਚੁੱਕਾ ਆ
ਪਹਿਲੀਆਂ ਵਿੱਚ ਈ। ਹੁਣ ਤੇ ਐਵੇਂ ਛੱਪਾ ਈ ਜੇ।
ਨਾਲੇ ਪਈ ਓਂ ਵੀ ਸਰਕਾਰ ਦੇ ਰਾਜ 'ਚ ਬੁੱਢੀ ਦਾ
ਜੋਰ ਆ, ਜੋ ਆਖੇ ਹੁੰਦਾ ਏ। ਭਲਾ ਜੇ ਉਹਦੀ ਮਰਜੀ
ਹੋਊ ਤੇ ਕਿਹੜਾ ਆ ਉਹਨੂੰ ਰੋਕਣ ਵਾਲਾ। ਤੂੰ ਹੌਂਸਲਾ
ਨਾ ਢਾਹ, ਸਗੋਂ ਤਕੜਾ ਹੋ।