ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੦)
ਦਾਰਾਂ ਦੇ ਘਰ ਪੁਜਾ ।
ਉਥੇ ਮੈਂ ਕੁਝ ਚਿਰ ਬੜੀ ਤਕਲੀਫ਼ ਵਿਚ ਕਟੇ। ਕੋਈ ਹੋਰ ਆਸਰਾ ਟਿਕਾਣਾ ਨਾ ਹੋਣ ਕਰਕੇ ਉਹ ਅੰਨੀ ਵੀ ਓਨੇ ਦਿਨ ਉਥੇ ਹੀ ਰਹੀ ।
ਅਖੀਰ ਮੇਰੇ ਜ਼ਖ਼ਮ ਭਰ ਗਏ।
ਕੁੜੀ ਨੂੰ ਅੰਨੀ ਵੇਖਕੇ ਹੀ ਮੈਨੂੰ ਸ਼ਕ ਜਿਹਾ ਪਿਆ ਸੀ । ਜਿਸ ਦਿਨ ਮੈਨੂੰ ਬੋਲਣ ਦੀ ਤਾਕਤ ਹੋਈ, ਉਹ ਜਦ ਮੇਰੀ ਖਬਰ ਲੈਣ ਲਈ ਮੇਰੇ ਮੰਜੇ ਪਾਸੇ ਆਈ, ਤਾਂ ਮੈਂ ਉਹਨੂੰ ਪੁਛਿਆ - "ਕਾਕੀ, ਤੇਰਾ ਨਾਂ ਕੀ ਏ ?"
ਉਹ ਬੋਲੀ - "ਰਜਨੀ ।"
ਮੈਂ ਤਭਕ ਪਿਆ । ਮੈਂ ਪੁਛਿਆ - "ਤੂੰ ਕਿਤੇ ਹਰੇ ਕਿਸ਼ਨ ਦੀ ਲੜਕੀ ਤੇ ਮਨੋਹਰ ਦਾਸ ਦੀ ਭਤੀਜੀ ਤਾਂ ਨਹੀਂ ?"
"ਹਾਂ ਹਾਂ ਉਨ੍ਹਾਂ ਦੀ ਹੀ ।" ਉਹ ਹੋਰ ਨੇੜੇ ਹੋਕੇ - ਮੇਰਾ ਹਥ ਫੜਕੇ ਬੋਲੀ - ਤੁਸੀਂ ਓਹਨਾਂ ਨੂੰ ਜਾਣਦੇ ਜੇ ?"
ਮੈਂ ਸਾਫ਼ ਸਾਫ਼ ਕੋਈ ਉਤਰ ਨ ਦਿੱਤਾ ।
ਜਦ ਮੈਂ ਚੰਗੀ ਤਰ੍ਹਾਂ ਰਾਜ਼ੀ ਹੋਗਿਆ ਤਾਂ ਰਜਨੀ ਨੂੰ ਕਲਕੱਤੇ ਲੈ ਆਇਆ ।