ਪੰਨਾ:ਬੰਕਿਮ ਬਾਬੂ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)


ਇਸ ਨੂੰ ਕਿਉਂ ਨਾ ਤਿਆਗ ਦਿਤਾ ? ਉਸ ਵੇਲੇ ਮੈਂ ਗੰਗਾ ਮਾਈ ਦੀ ਲਹਿਰਾਉਂਦੀ ਗੋਦ ਵਿਚ ਖੜੋਤੀ ਹੋਈ ਸਾਂ - ਦੋ ਕਦਮ ਅਗਾਂਹ ਵਧਣ ਨਾਲ ਹੀ ਮਰ ਸਕਦੀ ਸੀ, ਪਰ ਮਰਨ ਤੋਂ ਕਿਉਂ ਡਰੀ ? ਇਸ ਨਿਰਜੋਤ ਜੀਵਨ ਨਾਲ ਕਿਉਂ ਏਨਾ ਮੋਹ ?

ਮੈਂ ਕਿਉਂ ਪੈਦਾ ਹੋਈ ? ਕਿਉਂ ਅੰਨੀ ਹੋਈ ? ਜਨਮ ਹੀ ਲਿਆ ਸੀ ਤਾਂ ਸਚਿੰਦਰ ਦੇ ਯੋਗ ਹੋਕੇ ਕਿਉਂ ਨਾ ਲਿਆ ? ਜੇ ਉਸ ਦੇ ਯੋਗ ਨਹੀਂ ਸਾਂ, ਤਾਂ ਓਸਨੂੰ ਹਿਰਦੇ ਵਿੱਚ ਵਸਾ ਕਿਉਂ ਬੈਠੀ ? ਜੇ ਉਹ ਵਸ ਹੀ ਗਿਆ ਸੀ ਤਾਂ ਉਸ ਦੇ ਪਾਸ ਕਿਉਂ ਨਾ ਰਹਿ ਸਕੀ ? ਕਿਉਂ ਉਸ ਦੀ ਚਿੰਤਾ ਵਿਚ ਮੈਨੂੰ ਘਰ ਛੱਡਣਾ ਪਿਆ ?

ਇਸ ਸੰਸਾਰ ਵਿਚ ਬਥੇਰੇ ਦੁਖੀ ਹੋਣਗੇ, ਪਰ ਸਬ ਤੋਂ ਵਧੀਕ ਮੈਂ ਹਾਂ ।

ਦੋ ਕੁ ਕਦਮ ਅਗਾਂਹ ਹੋਈ ਮਰਨ ਦੀ ਸਲਾਹ ਪੱਕੀ ਹੋ ਗਈ। ਗੰਗਾ ਦੀਆਂ ਲਹਿਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਸਮਝਿਆ, ਅਜੇ ਜੀਉਂਦੀ ਹਾਂ । ਪਾਣੀ " ਤੋਂ ਉਤਾਂਹ ਹੁੰਦਾ ਹੁੰਦਾ ਛਾਤੀ ਤਕ, ਮੋਢਿਆਂ ਤਕ ਤੇ ਫੇਰ ਠੋਡੀ ਤਕ ਪਹੁੰਚ ਗਿਆ - ਹੋਠਾਂ ਨੂੰ ਵੀ ਆ ਛੋਹਿਆ । ਇਸ ਤੋਂ ਬਾਦ ਨਕ, ਫੇਰ ਅੱਖਾਂ ਤੇ ਅਖੀਰ ਸਿਰ ਵੀ - ਮੈਂ ਡੁਬ ਗਈ ।

ਡੁਬੀ ਤਾਂ ਸਹੀ, ਪਰ ਮੋਈ ਨਹੀਂ। ਹੁਣ ਇਸ ਪੀੜਤ