ਪੰਨਾ:ਬੰਕਿਮ ਬਾਬੂ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੦)


ਮੈਂ ਕਿਹਾ- "ਮੈਂ ਬੜਾ ਹੀ ਲੋਭੀ ਤੇ ਸ੍ਵਾਰਥੀ ਹਾਂ । ਮੈਂ ਰਜਨੀ ਦੇ ਗੁਣ, ਕਰਮ, ਸੁਭਾਉ ਉਤੇ ਮੋਹਿਤ ਹੋਕੇ ਉਸ ਨਾਲ ਵਿਆਹ ਕਰਨ ਦਾ ਇਰਾਦਾ ਕੀਤਾ | ਉਹ ਮੇਰੇ ਉਪਕਾਰ ਦੇ ਬੋਝ ਹੇਠ ਦਬੀ ਹੋਈ ਸੀ, ਇਸੇ ਕਰਕੇ ਮੇਰਾ ਪ੍ਰਸਤਾਵ ਉਸ ਨੇ ਪਰਵਾਣ ਕਰ ਲਿਆ।"

ਉਹ ਬੋਲਿਆ-"ਪਰ ਅਮਰ ਬਾਬੂ ! ਇਹ ਸਭ ਗਲਾਂ ਮੇਰੇ ਪਾਸ ਕਰਿਣ ਦਾ ਕੀ ਮਤਲਬ?"

ਮੈਂ- "ਬਹੁਤ ਸੋਚ ਵਿਚਾਰ ਕੇ ਮੈਂ ਵੇਖਿਆ ਹੈ ਕਿ ਮੈਂ ਤਾਂ ਸੰਨਿਆਸੀ ਹਾਂ । ਦੇਸ ਪ੍ਰਦੇਸ ਭੋਂਦਾ ਫਿਰਦਾ ਹਾਂ । ਤੇ ਵਿਚਾਰੀ ਅਨ੍ਹੀ ਰਜਨੀ ਨੂੰ ਕਿਸ ਤਰ੍ਹਾਂ ਅਪਣੇ ਨਾਲ ਧੂਹੀ ਫਿਰਾਂਗਾ । ਸੋ ਮੈਂ ਚਾਹੁੰਦਾ ਹਾਂ ਕਿ ਕੋਈ ਭਲਾ ਆਦਮੀ ਉਸ ਨਾਲ ਵਿਆਹ ਕਰ ਲਵੇ ਤਾਂ ਚੰਗਾ ਹੈ। ਜੇ ਤੁਹਾਡੀ ਤੱਕ ਵਿਚ ਕੋਈ ਪਾਤਰ ਹੋਵੇ ਤਾਂ ਮੈਨੂੰ ਦੱਸ ਪਾਓ।"

ਸਚਿੰਦਰ ਨੇ ਕੁਝ ਜੋਸ਼ ਵਿਚ ਕਿਹਾ-“ਰਜਨੀ ਲਈ ਪਾਤਰਾਂ ਦਾ ਕੀ ਘਾਟਾ ਹੈ।"

ਮੈਂ ਸਮਝ ਗਿਆ ਕਿ ਰਜਨੀ ਦਾ , ਪਾਤਰ ਕੌਣ ਹੈ ।

ਦੂਸਰੇ ਦਿਨ ਮੈਂ ਫਿਰ ਮਿਤਰ ਪਰਵਾਰ ਵਿਚ ਗਿਆ । ਲਲਿਤਾ ਨੂੰ ਮੈਂ ਅਖਵਾ ਭੇਜਿਆ ਸੀ ਕਿ ਮੈਂ ਕਲਕਤਿਓਂ ਰਵਾਨਾ ਹੋਣ ਵਾਲਾ ਹਾਂ ਤੇ ਫੇਰ ਸ਼ਾਇਦ ਕਦੇ ਨਾ ਮੁੜ ਸਕਾਂ ।ਮੈਂ ਉਸਨੂੰ ਅਸ਼ੀਰਵਾਦ ਦੇਣੀ ਚਾਹੁੰਦਾ ਹਾਂ ।

ਲਲਿਤਾ ਨਾਲ ਮੇਰੀ ਮੁਲਾਕਾਤ ਹੋਈ |ਮੈਂ ਉਸਨੂੰ ਪੁਛਿਆ “ਕਲ ਮੈਂ ਜੋ ਕੁਝ ਸਚਿੰਦਰ ਨੂੰ ਕਿਹਾ ਸੀ,ਉਹ