ਪੰਨਾ:ਬੰਕਿਮ ਬਾਬੂ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੪)


ਉਸਦੀ ਮਾਸੀ ਨੂੰ ਪੁਛਿਆ - "ਰਜਨੀ ਰੋ ਕਿਉਂ ਰਹੀ ਹੈ ?" ਉਹ ਬੋਲੀ-"ਮੈਂ ਕੀ ਜਾਣਾ ! ਜਦ ਤੋਂ ਸਚਿੰਦਰ ਦੇ ਘਰੋਂ ਮੁੜੀ ਹੈ ਓਸੇ ਵੇਲੇ ਤੋਂ ਹੋ ਰਹੀ ਹੈ ।"

ਮੈਂ ਆਪ ਸਚਿੰਦਰ ਦੇ ਸਾਹਮਣੇ ਨਹੀਂ ਹੋਇਆ । ਮੇਰੇ ਉਤੇ ਉਹ ਗੁਸੇ ਹੈ । ਕੀ ਪਤਾ ਮੈਨੂੰ ਵੇਖਕੇ ਉਹ ਹੋਰ ਦੁਖੀ ਹੋਵੇ, ਇਸੇ ਕਰਕੇ ਮੈਂ ਉਸਦੇ ਸਾਹਮਣੇ ਨਹੀਂ ਸਾਂ ਹੋਇਆ । ਮੈਂ ਨਹੀਂ ਜਾਣਦਾ ਕਿ ਉਸ ਸਮੇਂ ਰਜਨੀ ਨਾਲ ਉਸ ਦੀਆਂ ਕੀ ਗਲਾਂ ਹੋਈਆਂ ।

ਮੈਂ ਰਜਨੀ ਨੂੰ ਪੁਛਿਆ - "ਕਿਉਂ, ਰੋਂਦੀ ਕਿਉਂ ਏ ਰਜਨੀ ?"

ਉਹ ਅਥਰੂ ਪੂੰਝ ਕੇ ਚੁਪ ਹੋ ਗਈ। ਮੈਂ ਬਹੁਤ ਹੀ ਦੁਖੀ ਹੋਇਆ। ਮੈਂ ਕਿਹਾ – "ਵੇਖ ਰਜਨੀ, ਤੈਨੂੰ ਜੋ ਵੀ ਦੁਖ ਹੋਵੇ, ਮੈਂ ਜਾਨ ਦੇ ਕੇ ਵੀ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਤੂੰ ਕਿਸ ਦੁਖੋਂ ਹੋ ਰਹੀ ਹੈਂ? ਕੀ ਮੈਨੂੰ ਨਹੀਂ ਦਸੇਗੀ ?"

ਰਜਨੀ ਫਿਰ ਰੋਣ ਲਗੀ | ਬੜੀ ਮੁਸ਼ਕਲ ਨੂੰ ਰੋਣ ਰੋਕ ਕੇ ਬੋਲੀ - "ਤੁਸੀ ਮੇਰੇ ਉਤੇ ਇਤਨਾ ਉਪਕਾਰ ਕਰਦੇ ਹੋ, ਪਰ ਮੈਂ ਇਸ ਦੇ ਯੋਗ ਨਹੀਂ ਹਾਂ |"

ਮੈਂ ਪੁਛਿਆ-"ਇਹ ਕੀ ਰਜਨੀ ?ਸਗੋਂ ਮੈਂ ਤਾਂ ਸਮਝਦਾ ਹਾਂ- ਮੈਂ ਹੀ ਤੇਰੇ ਯੋਗ ਨਹੀਂ।ਅਜ ਤੈਨੂੰ ਇਹੋ ਕਹਿਣ ਲਈ ਆਇਆ ਹਾਂ |"

ਰਜਨੀ- "ਮੈਂ ਤੁਹਾਡੇ ਚਰਨਾ ਦੀ ਦਾਸੀ ਹਾਂ। ਤੁਸੀਂ