ਪੰਨਾ:ਬੰਕਿਮ ਬਾਬੂ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੨)





੬.

ਅਮਰਨਾਥ ਦੀ ਜ਼ਬਾਨੀ

ਮੈਂ ਨਹੀਂ ਸਮਝਦਾ ਕਿ ਇਹ ਅੰਨੀ ਮਾਲਣ ਕੇਹੜ ਮੋਹਿਨੀ ਮੰਤਰ ਜਾਣਦੀ ਹੈ। ਉਸ ਦੀਆਂ ਅੱਖਾਂ ਵਿਚ ਕਟਾਖਸ਼ ਨਹੀਂ, ਫਿਰ ਵੀ ਉਸਨੇ ਮੇਰੇ ਵਰਗੇ ਜੋਗੀ ਬ੍ਰਿਤੀ ਵਾਲੇ ਨੂੰ ਮੋਹਿਤ ਕਰ ਲਿਆ ਹੈ । ਮੈਂ ਸੋਚ ਰਖਿਆ ਸੀ ਲਲਿਤਾ ਤੋਂ ਬਾਦ ਹੁਣ ਕਿਸੇ ਤੀਵੀਂ ਨਾਲ ਪ੍ਰੇਮ ਨਹੀਂ ਕਰਾਂਗਾ |ਪਰ ਕੀ ਪਤਾ ਸੀ ਕਿ ਆਦਮੀ ਦੇ ਸਾਰੇ ਮਨਸੂਬੇ ਵੇਅਰਥ ਹੋ ਜਾਂਦੇ ਹਨ | ਦੂਸਰੇ ਦੀ ਕੌਣ ਕਹੇ, ਉਸ ਅੰਨੀ ਫੁਲਾਂ ਵਾਲੀ ਉਤੇ ਹੀ ਮੈਂ ਮੋਹਿਤ