ਪੰਨਾ:ਬੰਕਿਮ ਬਾਬੂ.pdf/167

ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਹੈ - ਕੀ ਦੌਲਤ ਪਿਛੇ ? ਕਿਸੇ ਤੀਵੀਂ ਦੇ ਸਾਹਮਣੇ ਉਸਦੇ ਪਤੀ ਨੂੰ ਬੁਢਾ ਨਹੀਂ ਕਹਿਣਾ ਚਾਹੀਦਾ | ਮੇਰੇ ਤੇ ਨਾਰਾਜ਼ ਕਿਉਂ ਹੁੰਦੇ ਹਾਂ! ਤੁਸੀਂ ਬੜਬੋਲੀਆਂ ਤੀਵੀਆਂ ਤੋਂ ਨਹੀਂ ਡਰਦੇ ?? ਡਰਦਾ ਕਿਉਂ ਨਹੀਂ । ਪਰ ਮੈਂ ਨਾਰਾਜ਼ ਹੋਣ ਵਾਲੀ ਨੂੰ ਕੋਈ ਗਲ ਨਹੀਂ ਕਹੀ । ਮੇਰੇ ਕਹਿਣ ਦਾ ਮਤਲਬ ਤਾਂ ਇਹ ਹੈ ਕਿ ਜਿਸ ਤਰਾਂ ਤੂੰ ਰਾਮ ਸਦ ਨੂੰ ਚਾਹੁੰਦੀ ਹੈ, ਇਸੇ ਤਰਾਂ ਮੈਂ ਰਜਨੀ ਨੂੰ । ਕੀ ਰਜਨੀ ਦੇ ਕਟਾਖਾਸ਼ ਦੇ ਗਣ ਕਰਕੇ ??? “ਨਹੀਂ, ਬਲਕਿ ਕਟਾਖਸ਼ ਨਾ ਹੋਣ ਦੇ ਗੁਣ ਕਰਕੇ ਤੂੰ ਵੀ ਜੇ ਕਦੇ ਅੰਨੀ ਹੁੰਦੀਓ ਤਾਂ ਹੋਰ ਵੀ ਸੁੰਦਰ ਹੁੰਦੀਓ। ਇਹ ਮੈਂ ਆਪਣੇ ਪਤੀ ਤੋਂ ਪਛ ਸਕਦੀ ਹਾਂ, ਤੁਹਾਥੋਂ ਨਹੀਂ । ਹੁਣ ਮੇਰਾ ਕਹਿਣਾ ਇਹ ਹੈ ਕਿ ਜਿਸ ਤੋਂ ਤੁਸੀਂ ਰਜਨੀ ਨੂੰ ਚਾਹੁੰਦੇ ਹੋ, ਉਸੇ ਤਰਾਂ ਮੈਂ ਵੀ ਰਜਨੀ ਨੂੰ ਚਾਹੁੰਦੀ ਹਾਂ । ਕੀ ਤੂੰ ਵੀ ਰਜਨੀ ਨਾਲ ਵਿਆਹ ਕਰਨਾਂ ਚਾਹੁੰਦੀ ਹੈਂ ੨੭) ਦੇ ਕੁਝ ਏਸੇ ਤਰ੍ਹਾਂ ਦੀ ਹੀ ਗਲ ਜਾਪਦੀ ਹੈ । ਮੈਂ ਆਪ ਭਾਵੇਂ ਨਾ ਕਰਾਂ, ਪਰ ਉਸ ਦਾ ਕੋਈ ਚੰਗਾ ਵਿਆਹ ਕਰ ਦੇਣਾ ਚਾਹੁੰਦੀ ਹਾਂ । ਤੁਹਾਡੇ ਨਾਲ ਉਸਦਾ ਵਿਆਹ ਨਹੀਂ ਹੋਣ ਦਿਆਂਗੀ । ਰਜਨੀ ਨੂੰ ਸ਼ੇਦ ਮੈਥੋਂ ਚੰਗਾ ਸਪਾਤਰ ਨਾ ਮਿਲ