ਪੰਨਾ:ਬੰਕਿਮ ਬਾਬੂ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੪)


ਅਮਰ ਨਾਥ ਵਲੋਂ ਅਖਵਾਂਦੀ ਹਾਂ, ਉਨਾਂ ਨੂੰ ਸੱਦੋ।"

ਅਮਰ ਨਾਥ ਆ ਗਿਆ |

“ਲੋਂ ਇਨ੍ਹਾਂ ਤੋਂ ਆਪ ਹੀ ਪੁਛ ਲਓ |" ਕਹਿਕੇ ਰਜਨੀ ਉਥੋਂ ਹਟ ਗਈ ।

ਮੈਂ ਅਮਰ ਨਾਥ ਨੂੰ ਪੁਛਿਆ – “ਤੁਸੀਂ ਰਜਨੀ ਨਾਲ ਵਿਆਹ ਕਰੋਗੇ ?"

ਉਹ - "ਜ਼ਰੂਰ ਕਰਾਂਗਾ।"

"ਪਰ ਆਪਣੀ ਦੌਲਤ ਸੰਪਤੀ ਤਾਂ ਸਾਰੀ ਉਹ ਮੈਨੂੰ ਦੇ ਰਹੀ ਹੈ।

"ਮੈਂ ਵਿਆਹ 'ਰਜਨੀ' ਨਾਲ ਕਰਾਂਗਾ, ਉਸ ਦੀ 'ਦੌਲਤ' ਨਾਲ ਨਹੀਂ ।"

"ਝੂਠ, ਤੁਸੀ ਸਿਰਫ਼ ਦੌਲਤ ਲਈ ਹੀ ਰਜਨੀ ਨਾਲ ਵਿਆਹ ਕਰਨਾ ਚਾਹੁੰਦੇ ਹੋ।"

"ਤੀਵੀਆਂ ਦਾ ਦਿਲ ਇਹੋ ਜਿਹਾ ਹੀ ਬੇ-ਇਤਬਾਰਾ ਹੁੰਦਾ ਹੈ ।"

"ਤੀਵੀਆਂ ਉਤੇ ਤੁਹਾਡੀ ਇਹ ਬੇ-ਭਰੋਸਗੀ ਕਦ ਤੋਂ ਹੋਈ ਹੈ ?"

"ਬੇ-ਭਰੋਸਗੀ ਹੁੰਦੀ ਤਾਂ ਮੈਂ ਵਿਆਹ ਹੀ ਕਿਉਂ ਕਰਨਾ ਚਾਹੁੰਦਾ ।"

"ਪਰ ਸਾਰੀ ਉਮਰ ਦੀ ਢੂੰਡ ਭਾਲ ਪਿਛੋਂ ਇਕ ਅੰਨੀ ਉਤੇ ਐਨਾ ਭਰੋਸਾ ਕਿਉਂ ?"

"ਤੂੰ ਇਕ ਬੁਢੇ ਨਾਲ ਇਤਨਾ ਪ੍ਰੇਮ ਕਿਉਂ ਕਰਦੀ