ਪੰਨਾ:ਬੰਕਿਮ ਬਾਬੂ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੦)


ਪਰ ਰਜਨੀ ! ਮੈਂ ਤੇਰਾ ਦਾਨ ਨਹੀਂ ਲੈ ਸਕਦੀ ।"

ਰਜਨੀ ਬੋਲੀ -"ਨਹੀਂ ਲਓਗੇ ਤਾਂ ਮੈਂ ਵੰਡ ਦਿਆਂਗੀ |"

ਮੈਂ – "ਅਮਰ ਨਾਥ ਨੂੰ ਦੇ ਦੇਵੇਂਗੀ ?"

ਰਜਨੀ - "ਛੋਟੀ ਮਾਂ ! ਤੁਸੀਂ ਉਨਾਂ ਨੂੰ ਸਮਝ ਨਹੀਂ ਸਕੇ । ਮੇਰੇ ਦੇਣ ਤੇ ਵੀ ਉਹ ਨਹੀਂ ਲੈਣਗੇ । ਧਨ ਦੇ ਲੋਭੀ ਹੋਰ ਹੀ ਹੁੰਦੇ ਨੇ।"

ਮੈਂ - "ਅਮਰ ਬਾਬੂ ਇਸ ਬਾਰੇ ਕੀ ਕਹਿੰਦੇ ਨੇ ?"

ਰਜਨੀ - "ਮੇਰੇ ਨਾਲ ਤੇ ਉਨਾਂ ਦੀ ਗਲ ਕੱਥ ਹੁੰਦੀ ਹੀ ਨਹੀਂ, ਮੈਂ ਕੀ ਜਾਣਾ ।"

ਮੈਂ ਬੜੀ ਮੁਸ਼ਕਲ ਵਿਚ ਫੱਸ ਗਈ, ਰਜਨੀ ਦਾ ਤਿਆਗ ਵੇਖਕੇ ਤਾਂ ਮੇਰੀਆਂ ਅੱਖਾਂ ਹੀ ਟਡੀਆਂ ਰਹਿ ਗਈਆਂ । ਫਿਰ ਅਮਰ ਨਾਥ ਨੇ ਜਿਸ ਦੌਲਤ ਨੂੰ ਮੁੜਵਾਉਣ ਲਈ ਇਤਨੀ ਮਿਹਨਤ ਕੀਤੀ ਸੀ, ਤੇ ਜਿਸਦੇ ਲੋਭ ਕਰਕੇ ਹੀ ਉਹ ਰਜਨੀ - ਅੰਨੀ ਰਜਨੀ ਨਾਲ ਵਿਆਹ ਕਰਾਣ ਨੂੰ ਤਿਆਰ ਹੋ ਪਿਆ ਹੈ, ਉਸ ਦੌਲਤ ਨੂੰ ਹੱਥਾਂ ਚੋਂ ਜਾਂਦੀ ਵੇਖ ਕੇ ਵੀ ਉਹ ਪ੍ਰਸੰਨ ਹੈ । ਇਹ ਕੀ ਮਾਮਲਾ ਹੈ ?

ਮੈਂ ਅਮਰ ਨਾਥ ਨੂੰ ਕਿਹਾ - ਜੇ ਤੁਸੀਂ ਰਤਾ ਲਾਂਭੇ ਹੋ ਜਾਓ,ਤਾਂ ਮੈਂ ਰਜਨੀ ਨਾਲ ਮੂੰਹ ਖੋਲਕੇ ਕੁਝ ਗੱਲਾਂ ਕਰ ਲਵਾਂ। ਅਮਰ ਨਾਥ ਉਸੇ ਵੇਲੇ ਚਲਾ ਗਿਆ । ਤਦ ਮੈਂ ਰਜਨੀ ਨੂੰ ਪੁਛਿਆ - "ਕਿਉਂ ਰਜਨੀ । ਤੂੰ ਸਚ ਮੁਚ ਏਨੀ ਦੌਲਤ ਗੁਆ ਦੇਵੇਂਗੀ ?"