ਪੰਨਾ:ਬੰਕਿਮ ਬਾਬੂ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)





੩.

(ਲਲਿਤਾ ਦੀ ਜ਼ਬਾਨੀ)

ਮੈਂ ਸੋਚਿਆ ਸੀ ਕਿ ਰਜਨੀ ਦੀ ਇਹ ਹੈਰਾਨੀ ਭਰੀ ਗੱਲ ਸੁਣਕੇ ਅਮਰ ਨਾਥ ਅੱਗ ਭਬੂਕਾ ਹੋ ਉਠਗਾ ਪਰ ਅਜਿਹਾ ਨਹੀਂ ਹੋਇਆ। ਉਸਦਾ ਮੂੰਹ ਸੁਜਿਆ ਨਹੀਂ, ਸਗੋਂ ਹੋਰ ਵੀ ਪ੍ਰਫੁਲੱਤ ਹੋ ਉਠਿਆ ਤੇ ਉਸਦੇ ਹੰਝੂਆਂ ਤੋਂ ਸਾਫ ਦਿਸ ਰਿਹਾ ਸੀ ਕਿ ਇਹ ਗੱਲਾਂ ਉਸਦੇ ਹਿਰਦੇ ਚੋਂ ਨਿਕਲ ਰਹੀਆਂ ਹਨ। ਮੈਂ ਉਸਨੂੰ ਜਫ਼ੀ ਵਿਚ ਘੁੱਟ ਕੇ ਕਿਹਾ - "ਰਜਨੀ, ਕਾਇਸਥ ਕੁਲ ਵਿਚ ਤੂੰ ਜਿਉਂਦੀ ਕੀਰਤੀ ਹੈ । ਤੇਰੇ ਵਰਗੀ ਕੋਈ ਨਹੀਂ,