ਪੰਨਾ:ਬੰਕਿਮ ਬਾਬੂ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)



ਉਸ ਦੀ ਗਲ ਸੁਣਕੇ ਮੈਂ ਤਭਕ ਉਠਿਆ। ਮੇਰਾ ਖਿਆਲ ਸੀ ਅਮਰ ਨਾਥ ਨੂੰ ਕਿਸੇ ਜਾਹਲ ਸਾਜ਼ ਨੇ ਝੂਠਾ ਚਕਮਾ ਦਿਤਾ ਹੈ । ਮੈਂ ਹਸਕੇ ਉਸ ਨੂੰ ਕਿਹਾ - "ਮਿਸਟਰ ਅਮਰ ਨਾਥ ! ਮਲੂਮ ਹੁੰਦਾ ਹੈ ਤੁਸੀਂ ਵੇਹਲੇ ਹੋ,ਪਰ ਮੈਨੂੰ ਬੜੇ ਕੰਮ ਨੇ, ਇਸ ਲਈ ਤੁਸੀਂ ਜਾ ਸਕਦੇ ਹੋ।

ਅਮਰ ਨਾਥ ਇਹ ਕਹਿੰਦਾ ਹੋਇਆ ਉਠ ਗਿਆ - "ਤਾਂ ਇਹ ਸਭ ਕੁਝ ਵਕੀਲ ਦੀ ਜ਼ਬਾਨੀ ਸੁਣਕੇ ਹੀ ਤੁਹਾਨੂੰ ਇਤਬਾਰ ਆਵੇਗਾ।"