ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/97

ਇਹ ਸਫ਼ਾ ਪ੍ਰਮਾਣਿਤ ਹੈ

ਕਰਦੀਆਂ ਗੋਹਾ ਕੂੜਾ
ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀਆਂ
ਹੇਠ ਬਛਾਉਂਦੀਆਂ ਭੂਰਾ
ਸਾਡੇ ਹਾਣ ਦੀਏ-
ਕਰਦੇ ਮਤਲਬ ਪੂਰਾ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੋ ਕੁੜੀਆਂ ਸੁਣੀਂਦੀਆਂ
ਕਰਦੀਆਂ ਆਦਰ ਪੂਰਾ
ਆਉਂਦੇ ਜਾਂਦੇ ਦੀ ਸੇਵਾ ਕਰਦੀਆਂ
ਦਿੰਦੀਆਂ ਲਾਲ ਪੰਘੂੜਾ
ਹਾਰੇ ਵਿਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਇਕ ਘੁੱਟ ਭਰ ਮਿੱਤਰਾ-
ਕਰਲੈ ਹੌਸਲਾ ਪੂਰਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਦਾ ਰੂੜਾ
ਰੂੜੇ ਦੀਆਂ ਦੋ ਨਾਰਾਂ ਸੁਣੀਂਦੀਆਂ
ਕਰਦੀਆਂ ਗੋਹਾ ਕੂੜਾ
ਆਏ ਗਏ ਨਾਲ਼ ਹੱਸ ਹੱਸ ਬੋਲਣ
ਡਾਹੁੰਦੀਆਂ ਪੀੜ੍ਹੀ ਮੂੜ੍ਹਾ
ਆਲ਼ੇ ਵਿਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਮੇਰੇ ਹਾਣ ਦੀਏ-
ਕਰਦੇ ਮਤਲਬ ਪੂਰਾ

ਲੌਂਗੋਵਾਲ

ਲੌਂਗੋਵਾਲ ਦੇ ਦੋ ਦਰਵਾਜ਼ੇ
ਇਕ ਦਰਵਾਜ਼ੇ ਬਾਹਮਣੀ ਕੱਤੇ
ਬਾਹਮਣੀ ਮਣ ਮਣ ਸੁਰਮਾ ਮੱਥੇ
ਮੁੰਡਿਆਂ ਨਾਲ਼ ਲਾਉਂਦੀ ਅੱਖ-ਮਟੱਕੇ

95 - ਬੋਲੀਆਂ ਦਾ ਪਾਵਾਂ ਬੰਗਲਾ