ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/89

ਇਹ ਸਫ਼ਾ ਪ੍ਰਮਾਣਿਤ ਹੈ

ਪਤਲੀ ਉੱਤੇ ਲਾਲ ਡੋਰੀਆ
ਭਾਰੀ ਸਿਰ ਫੁਲਕਾਰੀ
ਪਤਲੀ ਅੱਖ-ਮੱਟਕੇ ਲਾਉਂਦੀ
ਭਾਰੀ ਲਾਉਂਦੀ ਯਾਰੀ
ਆਪੇ ਲੈ ਜਾਣਗੇ-
ਲੱਗੂ ਜਿਨ੍ਹਾਂ ਨੂੰ ਪਿਆਰੀ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਪਿੰਡ ਛਾਂਟਿਆ ਖਾਰੀ
ਖਾਰੀ ਦੀਆਂ ਦੋ ਕੁੜੀਆਂ ਛਾਂਟੀਆਂ
ਇਕ ਪਤਲੀ ਇਕ ਭਾਰੀ
ਪਤਲੀ ਤੇ ਤਾਂ ਖੱਟਾ ਡੋਰੀਆ
ਭਾਰੀ ਤੇ ਫੁਲਕਾਰੀ
ਮੱਥਾ ਦੋਹਾਂ ਦਾ ਬਾਲੇ ਚੰਦ ਦਾ
ਅੱਖਾਂ ਦੀ ਜੋਤ ਨਿਆਰੀ
ਪਤਲੀ ਤਾਂ ਮੰਗ ਜਿਊਣ ਸਿੰਘ ਦੀ
ਭਾਰੀ ਅਜੇ ਕੁਆਰੀ
ਮੰਗ ਉਹਦੀ ਅੱਡ ਮੰਗਤੀ-
ਜੀਉਣਾ ਦੱਸੀਦਾ ਸੂਰਮਾ ਭਾਰੀ

ਘੁਲਾਲ

ਬੱਲੇ ਬੱਲੇ
ਬਈ ਦੁਨੀਆਂ ਧੰਦ ਪਿਟਦੀ
ਮੌਜਾਂ ਲੁਟਦੀ ਘੁਲਾਲ ਵਾਲ਼ੀ ਉੱਤਮੀ
ਬਈ ਦੁਨੀਆਂ ਧੰਦ ਪਿਟਦੀ

ਚੱਠੇ

ਚੱਠੇ ਚੱਠੇ ਚੱਠੇ
ਚੱਠੇ ਦੇ ਨੌਂ ਦਰਵਾਜ਼ੇ
ਨੌਂ ਦਰਵਾਜ਼ੇ ਪੱਕੇ
ਇਕ ਦਰਵਾਜ਼ੇ ਰਹਿੰਦੀ ਬਾਹਮਣੀ
ਲੱਪ ਲੱਪ ਸੁਰਮਾ ਘੱਤੇ

87 - ਬੋਲੀਆਂ ਦਾ ਪਾਵਾਂ ਬੰਗਲਾ