ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/85

ਇਹ ਸਫ਼ਾ ਪ੍ਰਮਾਣਿਤ ਹੈ

ਹਿੱਕ ਵਾਲ਼ੀ ਮਿਣਤੀ ਕਰੇ
ਤੇਰਾ ਚੂੜਾ ਰਸਾਲਾ ਪੂਰਾ
ਬਾਜੂਬੰਦ ਬਿਗੜ ਗਏ
ਪਰੀ-ਬੰਦ ਅੰਗਰੇਜ਼ੀ ਗੋਰੇ
ਫੌਜ ਦੇ ਵਿਚਾਲੇ ਸਜਦੇ
ਤੇਰੀ ਜੁਗਨੀ ਘੜੀ ਦਾ ਪੁਰਜਾ
ਜੰਜੀਰੀ ਤਾਰ ਬੰਗਲੇ ਦੀ
ਇਹ ਝਾਂਜਰਾਂ ਤਾਰ ਅੰਗ੍ਰੇਜ਼ੀ
ਮਿੰਟਾਂ 'ਚ ਦੇਣ ਖਬਰਾਂ
ਤੇਰੇ ਤੋੜੇ ਪਏ ਦੇਣ ਮਰੋੜੇ
ਬਈ ਆਸ਼ਕ ਲੋਕਾਂ ਨੂੰ
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ
ਖਰਚਾਂ ਨੂੰ ਬੰਦ ਕਰਦੇ
ਜੈਨਾਂ ਜੈਨਾਂ
ਨਿਤ ਦੇ ਨਸ਼ਈ ਰਹਿਣਾ
ਨੀ ਝੂਠੇ ਫੈਸ਼ਨ ਤੋਂ ਕੀ ਲੈਣਾ

83 - ਬੋਲੀਆਂ ਦਾ ਪਾਵਾਂ ਬੰਗਲਾ