ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/81

ਇਹ ਸਫ਼ਾ ਪ੍ਰਮਾਣਿਤ ਹੈ

ਝੁਮਕੇ
ਸੁਣ ਨੀ ਕੁੜੀਏ ਝੁਮਕਿਆਂ ਵਾਲ਼ੀਏ
ਸੁਣ ਨੀ ਕੁੜੀਏ ਝੁਮਕਿਆਂ ਵਾਲ਼ੀਏ
ਝੁਮਕੇ ਤੇਰੇ ਲਾਹ ਲਵਾਂਗੇ
ਤੇਰੇ ਨਾਲ਼ ਪ੍ਰੀਤਾਂ ਪਾ ਲਵਾਂਗੇ

ਇਸ ਧਰਤੀ ਦੀਏ ਅੱਲ੍ਹੜ ਬੱਲੀਏ

ਰੂਪ ਤੇਰੇ ਦੀ ਸਿਫਤ ਨਾ ਕਰੀਏ
ਬੁਰੀ ਨਜ਼ਰ ਲਗ ਜਾਣ ਤੋਂ ਡਰੀਏ
ਪੀਂਘ ਦੇ ਹੁਲਾਰੇ ਨਾਲ਼ ਉਡੇ ਡੋਰੀਆ
ਅੰਬਰ ਚਕਮਣ ਤਾਰੇ
ਪੀਂਘ ਝੂਟੇਂਦੀ ਦੇ-
ਝੁਮਕੇ ਲੈਣ ਹੁਲਾਰੇ

ਨਿੰਮ ਨਾਲ਼ ਝੂਟਦੀਏ

ਤੇਰੇ ਝੁਮਕੇ ਲੈਣ ਹੁਲਾਰੇ

ਮੇਰੇ ਕੰਨਾਂ ਨੂੰ ਕਰਾਦੇ ਝੁਮਕੇ

ਹੱਥਾਂ ਨੂੰ ਸੁਨਹਿਰੀ ਚੂੜੀਆਂ

ਤਵੀਤ

ਤੂ ਕੀ ਘੋਲ ਤਵੀਤ ਪਲਾਏ
ਲੱਗੀ ਤੇਰੇ ਮਗਰ ਫਿਰਾਂ

ਘੁੰਡ ਕੱਢਣਾ ਤਵੀਤ ਨੰਗਾ ਰੱਖਣਾ

ਛੜਿਆਂ ਦੀ ਹਿੱਕ ਲੂਹਣ ਨੂੰ

ਮੁੰਡਾ ਛੱਡ ਗਿਆ ਬੀਹੀ ਦਾ ਖਹਿੜਾ

ਪੰਜਾਂ ਦੇ ਤਵੀਤ ਬਦਲੇ

79 - ਬੋਲੀਆਂ ਦਾ ਪਾਵਾਂ ਬੰਗਲਾ