ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲ਼ੀਆਂ ਨੇ ਹਲ਼ ਡਕ ਲਏ

ਨੱਕ ਦੀ ਜੜ ਪਟਲੀ

ਪਾ ਕੇ ਲੌਂਗ ਬਗਾਨਾ

ਪਤਲੀ ਨਾਰ ਦਾ ਗਹਿਣਾ

ਲੌਂਗ ਤਵੀਤੜੀਆਂ

ਲੌਂਗ ਤੇਰੀਆਂ ਮੁੱਛਾਂ ਦੇ ਵਿਚ ਰੁਲ਼ਿਆ

ਟੋਲ ਕੇ ਫੜਾ ਦੇ ਮਿੱਤਰਾ

ਲੌਂਗ ਮੰਗਦੀ ਬੁਰਜੀਆਂ ਵਾਲ਼ਾ

ਨੱਕ ਤੇਰਾ ਹੈ ਨੀ ਪੱਠੀਏ

ਡੁੱਬ ਜਾਣ ਘਰਾਂ ਦੀਆ ਗਰਜ਼ਾਂ

ਲੌਂਗ ਕਰਵਾਉਣਾ ਸੀ

ਲੋਟਣ

ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ

ਲੋਟਣ ਮਿੱਤਰਾਂ ਦੇ

ਨਾਉਂ ਬੱਜਦਾ ਬੋਬੀਏ ਤੇਰਾ

ਨੱਤੀਆਂ

ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗਲ ਨਾ ਕਰੀਂ

ਨੱਤੀਆਂ ਕਰਾਈਆਂ ਰਹਿ ਗਈਆਂ

ਦਿਨ ਚੜ੍ਹਦੇ ਨੂੰ ਜੰਮ ਪੀ ਤਾਰੋ

78 - ਬੋਲੀਆਂ ਦਾ ਪਾਵਾਂ ਬੰਗਲਾ