ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/76

ਇਹ ਸਫ਼ਾ ਪ੍ਰਮਾਣਿਤ ਹੈ

ਬਾਗਾਂ ਦੇ ਵਿਚ ਮੋਰ ਬੋਲਦੇ
ਘੁੱਗੀ ਕਰੇ ਘੂੰ ਘੂੰ
ਮੈਂ ਤਾਂ ਖੂਹ ਤੋਂ ਪਾਣੀ ਭਰਦੀ
ਕਿੱਥੋਂ ਨਿਕਲਿਆਂ ਤੂੰ
ਤੂੰ ਮੈਨੂੰ ਫਤਿਹ ਬੁਲਾਈ ਵੇ
ਬੀਬਾ ਕਿਹੜੇ ਪਿੰਡ ਦਾ ਤੂੰ

ਬਗਲਾ

ਬਾਹਮਣੀ ਦਾ ਪੱਟ ਲਿਸ਼ਕੇ
ਜਿਉਂ ਕਾਲੀਆਂ ਘਟਾਂ ’ਚ ਬਗਲਾ

ਚੁਗਲ

ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ

ਤਿੱਤਰ

ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ

ਬਾਜ

ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉਡਗੇ

ਕਾਲ਼ੀ ਤਿੱਤਰੀ ਕਮਾਦੋਂ ਨਿਕਲੀ

ਉਡਦੀ ਨੂੰ ਬਾਜ ਪੈ ਗਿਆ

ਬਟੇਰਾ

ਸੁੱਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ

74 - ਬੋਲੀਆਂ ਦਾ ਪਾਵਾਂ ਬੰਗਲਾ