ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਕਬੂਤਰ
ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ

ਬਣ ਕੇ ਕਬੂਤਰ ਚੀਨਾ

ਗਿੱਧੇ ਵਿਚ ਆ ਜਾ ਬੱਲੀਏ

ਘੁੱਗੀ

ਚੁੱਪ ਕਰ ਜਾ ਸੰਗ ਲਗਦੀ ਮੈਨੂੰ
ਪਾਉਨੈ ਬੋਲੀ ਤੂੰ
ਹਾਣੀਆਂ ਟਾਹਲੀ ਤੇ
ਘੁੱਗੀ ਕਰੇ ਘੂੰ ਘੂੰ

ਕੂੰਜ

ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ

ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ

ਹੌਲਦਾਰ ਨੂੰ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਹੌਲਦਾਰ ਦੀ
ਰਾਹ ਵਿਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ

ਤੋਤਾ

ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ

ਮੋਰ

ਚੀਕੇ ਚਰਖਾ ਬਿਸ਼ਨੀਏਂ ਤੇਰਾ
ਲੋਕਾਂ ਭਾਣੇ ਮੋਰ ਬੋਲਦਾ

73 - ਬੋਲੀਆਂ ਦਾ ਪਾਵਾਂ ਬੰਗਲਾ