ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/62

ਇਹ ਸਫ਼ਾ ਪ੍ਰਮਾਣਿਤ ਹੈ

ਪਸ਼ੂ-ਪੰਛੀ
ਬਲਦ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ਼ ਉਨ੍ਹਾਂ ਦੇ ਟੱਲੀਆਂ
ਨਠ ਨਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੇ ਦੇ ਬੈਲਾਂ ਨੂੰ-
ਪਾਵਾਂ ਗੁਆਰੇ ਦੀਆਂ ਫਲ਼ੀਆਂ

ਗੱਡੀ ਜੋੜ ਕੇ ਆ ਗੇ ਸਹੁਰੇ

ਆਣ ਖੜੇ ਦਰਵਾਜ਼ੇ
ਬੈਲਾਂ ਤੇਰਿਆਂ ਨੂੰ ਭੋ ਦੀ ਟੋਕਰੀ
ਤੈਨੂੰ ਦੋ ਪਰਛਾਦੇ
ਨੀਵੀਂ ਪਾ ਬਹਿੰਦਾ-
ਪਾ ਲੇ ਭੌਰ ਨੇ ਦਾਬੇ

ਆ ਵੇ ਤੋਤਿਆ ਬਹਿ ਵੇ ਤੋਤਿਆ

ਘਰ ਦਾ ਹਾਲ ਸੁਣਾਵਾਂ
ਅੱਠੀਂਂ ਬੀਹੀਂ ਬੈਲ ਲਿਆਂਦਾ
ਸੌ ਕੋਹਲੂ ਤੇ ਲਾਇਆ
ਮਝ ਬੀਹਾਂ ਪੱਚੀਆਂ ਦਾ ਦਾਣਾ ਖਾਗੀ
ਸੇਰ ਥੰਦਾ ਨਾ ਆਇਆ
ਮਿੰਦਰੋ ਦੇ ਇਸ਼ਕਾਂ ਨੇ-
ਜੈਬੂ ਕੈਦ ਕਰਾਇਆ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਭਾਰਾ
ਰਾਈਓਂ ਰੇਤ ਵੰਡਾ ਲਾਂ ਗਾ ਨੀ

60 - ਬੋਲੀਆਂ ਦਾ ਪਾਵਾਂ ਬੰਗਲਾ