ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਸਭ ਦੇ ਮੂੰਹ ਤੇ ਲਾਲੀ
ਸਭ ਤੋਂ ਸੋਹਣੀ ਭੈਣ ਪੰਜਾਬੋ
ਓਸ ਤੋਂ ਵਧ ਕੇ ਜੁਆਲੀ
ਗਿੱਧਾ ਪਾਓ ਕੁੜੀਓ-
ਹੀਰ ਆ ਗਈ ਸਿਆਲਾਂ ਵਾਲ਼ੀ

ਸਾਡੇ ਪਿੰਡ ਦੇ ਮੁੰਡੇ ਦੇਖ ਲਓ

ਜਿਉਂ ਟਾਹਲੀ ਦੇ ਪਾਵੇ
ਕੰਨੀਦਾਰ ਉਹ ਬੰਨ੍ਹਦੇ ਚਾਦਰੇ
ਪਿੰਜਣੀ ਨਾਲ਼ ਸੁਹਾਵੇ
ਦੁੱਧ ਕਾਸ਼ਣੀ ਬੰਨ੍ਹਦੇ ਸਾਫੇ
ਉਡਦਾ ਕਬੂਤਰ ਜਾਵੇ
ਮਲਮਲ ਦੇ ਤਾਂ ਕੁੜਤੇ ਪਾਉਂਦੇ
ਜਿਉਂ ਬਗਲਾ ਤਲਾ ਵਿਚ ਨ੍ਹਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ-
ਸਿਫਤ ਕਰੀ ਨਾ ਜਾਵੇ

41 - ਬੋਲੀਆਂ ਦਾ ਪਾਵਾਂ ਬੰਗਲਾ