ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਖੁਲ੍ਹਕੇ ਨੱਚ ਲੈ ਨੀ-
ਬਣ ਜਾ ਗਿੱਧੇ ਦੀ ਰਾਣੀ

ਨੱਚ ਲੈ ਬਸੰਤ ਕੁਰੇ

ਨਿੱਤ ਨਿੱਤ ਨੀ ਭਾਣਜੇ ਵਆਹੁਣੇ

ਨਿੱਕੀ ਹੁੰਦੀ ਮੈਂ ਰਹੀ ਨਾਨਕੇ

ਖਾਂਦੀ ਦੁਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗਿੱਧੇ ਵਿਚ ਨੱਚਦੀ ਦਾ-
ਪਾਵੇ ਰੂਪ ਦੁਹਾਈਆਂ

ਚੂੜਾ ਰੰਗਲਾ ਬਾਹਵਾਂ ਗੋਰੀਆਂ

ਮੈਂ ਛਮ ਛਮ ਦੁੱਧ ਰਿੜਕਾਂ
ਛਮ ਛਮ ਦੁੱਧ ’ਚ ਮਧਾਣੀ ਵੱਜਦੀ
ਗਲ ਸੁਣ ਸੋਹਣੀਏਂ
ਤੂੰ ਕਿਉਂ ਨੀ ਨੱਚਦੀ
ਸਾਨੂੰ ਵੀ ਸਖਾ ਦੇ
ਅਸੀਂ ਕਿੱਦਾਂ ਨੱਚੀਏ
ਬੱਲੇ ਨੀ
ਪੰਜਾਬ ਦੀਏ ਸ਼ੇਰ ਬੱਚੀਏ

ਉਡਦਾ ਉਡਦਾ ਮੋਰ

ਮੇਰੀ ਚੀਚੀ ਉਤੇ ਬਹਿ ਗਿਆ
ਛੂ ਛਾਂ ਕਰਕੇ ਉਡਾ ਦੇਵਾਂਗੇ
ਤੈਨੂੰ ਗਿੱਧੇ ਵਿਚ
ਤੈਨੂੰ ਗਿੱਧੇ ਵਿਚ
ਨੱਚਣਾ ਸਖਾ ਦੇਵਾਂਗੇ


ਜਦ ਮੈਂ ਗਿੱਧੇ ਵਿਚ ਨੱਚਾਂ
ਸੂਰਜ ਵੀ ਮੱਥਾ ਟੇਕਦਾ

33 - ਬੋਲੀਆਂ ਦਾ ਪਾਵਾਂ ਬੰਗਲਾ