ਇਹ ਸਫ਼ਾ ਪ੍ਰਮਾਣਿਤ ਹੈ
ਮੱਚਗੀ ਤੰਦੂਰ 'ਤੇ ਖੜੀ
ਜਦ ਦੇਖਿਆ ਰੰਡੀ ਦੇ ਘਰ ਬੜਦਾ
ਤੈਨੂੰ ਝੱਲ ਝਿਮਣਾਂ ਦੀ ਮਾਰਾਂ
ਅੱਖੀਆਂ ’ਚ ਵਸ ਮਿੱਤਰਾ
ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
ਕਿਹੜੇ ਯਾਰ ਦਾ ਗੁਤਾਵਾ ਕੀਤਾ
ਅੱਖ ਵਿਚ ਕੱਖ ਪੈ ਗਿਆ
ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ
ਗੱਡੀ ਐ ਸ਼ੁਕੀਨ ਜੱਟ ਦੀ
ਤੂੰ ਬਾਹਮਣੀ ਮੈਂ ਸੁਨਿਆਰਾ
ਤੇਰੀ ਮੇਰੀ ਨਹੀਂ ਨਿਭਣੀ
ਕਾਲ਼ੀ ਗਾਨੀ ਮਿੱਤਰਾਂ ਦੀ
ਰਾਤੀਂ ਟੁਟਗੀ ਨੀਂਦ ਨੀ ਆਈ
ਕੋਈ ਨਾ ਕਿਸੇ ਦਾ ਬੇਲੀ
ਦੁਨੀਆਂ ਮਤਲਬ ਦੀ
ਦਿਲ ਰੱਖੀਏ ਪਹਾੜਾਂ ਵਰਗਾ
ਮਸਤੀ ਸ਼ੇਰਾਂ ਦੀ
ਡੋਰ ਵੱਟਕੇ ਗਲ਼ੇ ਵਿਚ ਪਾਵਾਂ
ਮਿੱਤਰਾ ਤਵੀਤ ਬਣਜਾ
ਲੰਬੜਾਂ ਦੀ ਚੰਦ ਕੁਰ ਨੇ
ਸੁਰਮਾਂ ਮਹਿੰਗਾ ਕੀਤਾ
ਲੱਦੀ ਜਾਨੈਂ ਕੜਬ ਦੇ ਟਾਂਡੇ
ਰਸ ਲੈ ਗਏ ਪਿੰਡ ਦੇ ਮੁੰਡੇ
339 - ਬੋਲੀਆਂ ਦਾ ਪਾਵਾਂ ਬੰਗਲਾ